06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜਾਬ ਸਰਕਾਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਨਾਂਅ 'ਤੇ ਰੱਖੇਗੀ ਸੜਕ ਦਾ ਨਾਂਅ <br/>

ਅਜੀਤ ਡੈਸਕ 06-11-2025

ਚੰਡੀਗੜ੍ਹ, 5 ਨਵੰਬਰ (ਏਜੰਸੀ)-ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਇਕ ਸੜਕ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਅਤੇ ਗੀਤਕਾਰ ਡਾ. ਸਤਿੰਦਰ ਸਰਤਾਜ ਦੇ ਨਾਂਅ 'ਤੇ ਰੱਖਿਆ ਜਾਵੇਗਾ | ਰਾਜ ਪ੍ਰਸ਼ਾਸਨ ਨੇ ਇਸ ਫ਼ੈਸਲੇ ਨੂੰ ਰਸਮੀ ਰੂਪ ਦੇਣ ਲਈ ਇਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਸੜਕ ਦਾ ਉਦਘਾਟਨ ਸਮਾਰੋਹ 10 ਨਵੰਬਰ ਨੂੰ ਹੋਵੇਗਾ ਅਤੇ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ | ਇਸ ਸਮਾਗਮ 'ਚ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਗੁਰਮੀਤ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਡਾ. ਇਸ਼ਾਕ ਵੀ ਸ਼ਾਮਿਲ ਹੋਣਗੇ | ਡਾ. ਸਤਿੰਦਰ ਸਰਤਾਜ ਜੋ ਕਿ ਮੂਲ ਰੂਪ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਆਪਣੇ ਕਾਵਿਕ ਗੀਤਾਂ ਅਤੇ ਰੂਹਾਨੀ ਆਵਾਜ਼ ਲਈ ਜਾਣੇ ਜਾਂਦੇ ਹਨ | ਉਨ੍ਹਾਂ ਦਾ ਪਰਿਵਾਰ ਹੁਣ ਮੋਹਾਲੀ 'ਚ ਰਹਿੰਦਾ ਹੈ | ਐਲਾਨ ਤੋਂ ਪਹਿਲਾਂ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ 'ਨਾਨਕੇ ਪਿੰਡ ਦੀ ਫੇਰੀ' ਸਿਰਲੇਖ ਵਾਲੀ ਇਕ ਭਾਵਨਾਤਮਕ ਵੀਡੀਓ ਸਾਂਝੀ ਕੀਤੀ, ਜਿਸ 'ਚ ਜਲੰਧਰ ਜ਼ਿਲ੍ਹੇ ਦੇ ਆਪਣੇ ਨਾਨਕੇ ਪਿੰਡ ਲੁਟੇਰਾ ਕਲਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਏਅਰ ਇੰਡੀਆ ਜਨਵਰੀ ਤੋਂ ਦਿੱਲੀ-ਤਲ ਅਵੀਵ ਵਿਚਾਲੇ ਉਡਾਣਾਂ ਮੁੜ ਤੋਂ ਸ਼ੁਰੂ ਕਰੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।