06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

38 ਘੰਟੇ ਚੱਲੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈ.ਡੀ. ਵਲੋਂ ਜਾਂਚ ਧਰਮਕੋਟ ਦੇ ਪਹਿਲਾਂ ਤੋਂ ਹੀ ਸਸਪੈਂਡ ਪਟਵਾਰੀ ਨਵਦੀਪ ਸਿੰਘ ਦੇ ਜ਼ੀਰਾ ਸਥਿਤ ਘਰ ’ਤੇ ਵੀ ਛਾਪਾ

ਮੋਗਾ, 5 ਨਵੰਬਰ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨ ਤੜਕਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਈ.ਡੀ. ਦੀ ਰੇਡ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਅਮਨਦੀਪ ਕੌਰ ਅਰੋੜਾ, ਨਾਲ ਹਨ ਉਨ੍ਹਾਂ ਦੇ ਪਤੀ ਡਾ. ਰਕੇਸ਼ ਅਰੋੜਾ ਤੇ ਪਰਿਵਾਰਕ ਮੈਂਬਰ। ਤਸਵੀਰ : ਜਸਪਾਲ ਸਿੰਘ ਬੱਬੀ 06-11-2026
ਮੋਗਾ, 5 ਨਵੰਬਰ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨ ਤੜਕਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਨੇ ਹਲਕਾ ਮੋਗਾ ਤੋਂ ‘ਆਪ’ ਦੀ ਵਿਧਾਇਕਾ ਅਤੇ ਆਪ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਰੇਡ ਕੀਤੀ ਸੀ ਅਤੇ ਲਗਾਤਾਰ 38 ਘੰਟਿਆਂ ਦੀ ਜਾਂਚ ਤੋਂ ਬਾਅਦ ਈ.ਡੀ. ਦੀ ਟੀਮਾਂ ਵਾਪਸ ਪਰਤ ਗਈਆਂ ਅਤੇ ਇਸ ਤੋਂ ਪਹਿਲਾਂ ਅੱਜ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਮੋਗਾ ਵਿਖੇ ਮੋਗਾ-ਲੁਧਿਆਣਾ ਰੋਡ ’ਤੇ ਬਣੇ ਫਲੈਟ ’ਤੇ ਵੀ ਈ.ਡੀ. ਨੇ ਰੇਡ ਕਰ ਕੇ ਦਸਤਾਵੇਜ਼ ਖੰਘਾਲੇ ਅਤੇ ਇਹ ਪ੍ਰਕਿਰਿਆ ਸਵੇਰੇ ਕਰੀਬ 11 ਕੁ ਵਜੇ ਪੂਰੀ ਹੋ ਗਈ ਸੀ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ’ਤੇ ਲਗਾਤਾਰ 38 ਘੰਟੇ ਜਾਂਚ ਕੀਤੀ ਗਈ ਅਤੇ ਜਾਣ ਤੋਂ ਪਹਿਲਾਂ ਉਹ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਦਿੱਲੀ ਜਾਂਚ ਵਿਚ ਸ਼ਾਮਿਲ ਹੋਣ ਲਈ ਸੰਮਨ ਵੀ ਦੇ ਕੇ ਗਏ। ਭਾਵੇਂ ਕਿ ਈ.ਡੀ. ਦੇ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਮੋਗਾ ਜਾਂਚ ਤੋਂ ਬਾਅਦ ਦਿੱਲੀ ਵਿਚ ਵੀ ਜਾਂਚ ਲਗਾਤਾਰ ਜਾਰੀ ਰਹੇਗੀ। ਜ਼ਿਕਰਯੋਗ ਹੈ ਬਣ ਰਿਹਾ ਨੈਸ਼ਨਲ ਹਾਈਵੇ 754-ਏ ਵੀ ਈ.ਡੀ. ਦੀ ਜਾਂਚ ਵਿਚ ਸ਼ਾਮਿਲ ਹੈ ਅਤੇ ਮੋਗਾ ਦੇ ਹਲਕਾ ਧਰਮਕੋਟ ਵਿਚ ਤਾਇਨਾਤ ਰਿਹਾ ਪਹਿਲਾਂ ਤੋਂ ਹੀ ਸਸਪੈਂਡ ਕੀਤੇ ਹੋਏ ਪਟਵਾਰੀ ਨਵਦੀਪ ਸਿੰਘ ਦੇ ਜ਼ੀਰਾ ਸਥਿਤ ਘਰ ਵਿਖੇ ਵੀ ਈ.ਡੀ. ਨੇ ਰੇਡ ਕੀਤੀ ਅਤੇ ਹਲਕਾ ਵਿਧਾਇਕ ਨਾਲ ਸਬੰਧਿਤ ਟਿਕਾਣਿਆਂ ‘ਤੇ ਈ.ਡੀ. ਨੇ ਰੇਡ ਕਰ ਕੇ ਦਸਤਾਵੇਜ਼ ਖੰਘਾਲੇ। ਭਾਜਪਾ ਪੰਜਾਬ ’ਚ ਧੱਕੇ ਨਾਲ ਸਰਕਾਰ ਬਣਾਉਣ ਲਈ ਕਰਵਾ ਰਹੀ ਈ.ਡੀ. ਦੀਆਂ ਰੇਡਾਂ-ਡਾ. ਅਰੋੜਾ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈ.ਡੀ. ਦੀ ਜਾਂਚ ਦੌਰਾਨ ਉਨ੍ਹਾਂ ਦੇ ਘਰ ਵਿਖੇ ਵੱਡੀ ਪੱਧਰ ‘ਤੇ ਉਨ੍ਹਾਂ ਦੇ ਸਮਰਥਕਾਂ ਦਾ ਸਵੇਰ ਤੋਂ ਹੀ ਤਾਂਤਾ ਲੱਗਾ ਰਿਹਾ ਅਤੇ ਈ.ਡੀ. ਦੀ ਟੀਮ ਜਾਣ ਤੋਂ ਬਾਅਦ ਜਿਉਂ ਹੀ ਉਹ ਆਪਣੇ ਸਮਰਥਕਾਂ ਅਤੇ ਮੀਡੀਆ ਕਰਮੀਆਂ ਵਿਚ ਆਈ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਆਪ ਪਾਰਟੀ ਦੇ ਨਾਅਰੇ ਲਗਾਏ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਭਾਜਪਾ ਆਪ ਆਗੂਆਂ ਦੇ ਖ਼ਿਲਾਫ਼ ਈ.ਡੀ. ਦੀਆਂ ਰੇਡਾਂ ਕਰਵਾ ਕੇ ਧੱਕੇ ਨਾਲ ਭਾਜਪਾ ਵਿਚ ਸ਼ਾਮਿਲ ਕਰਨਾ ਚਾਹੁੰਦੀ ਹੈ ਪਰ ਉਹ ਈ.ਡੀ. ਤੋਂ ਡਰਨ ਵਾਲੇ ਨਹੀਂ। ਉਹ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜ੍ਹੇ ਹਨ।
ਪਿਛਲੀ ਖ਼ਬਰ ਸਾਬਕਾ ਜਥੇਦਾਰਾਂ ਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸ... ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ 21 ਤੇ 22 ਨੂੰ ਹੋਵੇਗੀ 47 ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।