06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਅਰ ਇੰਡੀਆ ਜਨਵਰੀ ਤੋਂ ਦਿੱਲੀ-ਤਲ ਅਵੀਵ ਵਿਚਾਲੇ ਉਡਾਣਾਂ ਮੁੜ ਤੋਂ ਸ਼ੁਰੂ ਕਰੇਗੀ

ਅਜੀਤ ਡੈਸਕ 06-11-2025
ਮੁੰਬਈ, 5 ਨਵੰਬਰ (ਏਜੰਸੀ)-ਇਜ਼ਰਾਈਲ ਦੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਤਲ ਅਵੀਵ ਵਿਚਕਾਰ ਏਅਰ ਇੰਡੀਆ ਦੀ ਸਿੱਧੀ ਉਡਾਣ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਸੰਪਰਕ 'ਚ ਵਾਧਾ ਹੋਵੇਗਾ, ਇਹ ਉਡਾਣ 1 ਜਨਵਰੀ, 2026 ਤੋਂ ਦੁਬਾਰਾ ਸ਼ੁਰੂ ਹੋਣ ਵਾਲੀ ਹੈ | ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸੈਰ-ਸਪਾਟਾ ਤੇ ਆਰਥਿਕ ਆਦਾਨ-ਪ੍ਰਦਾਨ ਨੂੰ ਉਤਸ਼ਾਹ ਮਿਲੇਗਾ | ਬਹਾਲ ਕੀਤੇ ਗਏ ਇਸ ਮਾਰਗ 'ਤੇ ਐਤਵਾਰ ਤੋਂ ਵੀਰਵਾਰ ਤੱਕ ਪੰਜ ਹਫ਼ਤਾਵਾਰੀ ਉਡਾਣਾਂ ਚੱਲਣਗੀਆਂ, ਜਿਨ੍ਹਾਂ 'ਚ ਉੱਨਤ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ | ਤਲ ਅਵੀਵ ਤੋਂ ਉਡਾਣ ਸਵੇਰੇ 11.40 ਵਜੇ ਰਵਾਨਾ ਹੋਵੇਗੀ ਅਤੇ ਰਾਤ 8.50 ਵਜੇ ਦਿੱਲੀ ਪਹੁੰਚੇਗੀ, ਜਦੋਂਕਿ ਦਿੱਲੀ ਤੋਂ ਉਡਾਣ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.55 ਵਜੇ ਤਲ ਅਵੀਵ ਪਹੁੰਚੇਗੀ |

ਪਿਛਲੀ ਖ਼ਬਰ ਪੰਜਾਬ ਸਰਕਾਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਨਾਂਅ 'ਤੇ ਰੱਖੇਗੀ ਸੜਕ ਦਾ ਨਾਂਅ <br/> ਅਗਲੀ ਖ਼ਬਰ ਏਅਰ ਇੰਡੀਆ ਦਾ ਸਰਵਰ ਦੇਸ਼ ਭਰ 'ਚ ਰਿਹਾ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।