ਐੱਸ. ਏ. ਐੱਸ. ਨਗਰ, 17 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਪ੍ਰਬੰਧਕੀ ਪੁਰਸਕਾਰ ਤੇ ਵਿਸ਼ੇਸ਼ ਅਧਿਆਪਕ ਪੁਰਸਕਾਰ-2025 ਲਈ ਅਧਿਆਪਕਾਂ ਵਾਸਤੇ ਵੈੱਬਸਾਈਟ 'ਤੇ ਨੌਮੀਨੇਸ਼ਨ ਕਰਨ ਦੀ ਮਿਤੀ ਵਿਚ ਵਾਧਾ ਕਰਦਿਆਂ ਅੰਤਿਮ ਮਿਤੀ ਹੁਣ 20 ਜੁਲਾਈ ਕਰ ਦਿੱਤੀ ਹੈ | ਇਸ ਸੰਬੰਧ 'ਚ ਵਿਭਾਗ ਦੇ ਸਹਾਇਕ ਡਾਇਰੈਕਟਰ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ 20 ਜੁਲਾਈ ਉਪਰੰਤ ਨੌਮੀਨੇਸ਼ਨ ਕਰਨ ਲਈ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ |