10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਪੁਲਿਸ ਪਾਰਟੀ ਸਮੇਤ ਸਥਾਨਕ ਨਰਮਾ ਮੰਡੀ ਵੱਲ ਗਸ਼ਤ 'ਤੇ ਜਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਝਾੜੀਆਂ ਵਿਚ ਬੈਠੇ ਦੋ ਸ਼ੱਕੀ ਨੌਜਵਾਨ ਨਜ਼ਰ ਆਏ | ਜਦੋਂ ਉਨ੍ਹਾਂ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 7 ਗਰਾਮ ਹੈਰੋਇਨ, ਸਿਲਵਰ ਪੰਨੀ, 10 ਰੁਪਏ ਦਾ ਕੁੱਝ ਸੜਿਆ ਨੋਟ ਬਰਾਮਦ ਹੋਇਆ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਵਿਕੀ ਉਰਫ਼ ਅੰਨਾ ਪੁੱਤਰ ਰਾਜਿੰਦਰ ਕੁਮਾਰ ਵਾਸੀ ਸਥਾਨਕ ਸੰਤ ਨਗਰ ਤੇ ਜਤਿਨ ਗੁਰੇਜਾ ਉਰਫ਼ ਰਜਤ ਪੁੱਤਰ ਅਸ਼ੋਕ ਕੁਮਾਰ ਵਾਸੀ ਸਥਾਨਕ ਪੇ੍ਰਮ ਨਗਰ ਵਜੋਂ ਹੋਈ | ਥਾਣਾ ਪੁਲਿਸ ਵਲੋਂ ਉਕਤ ਦੋਵੇਂ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ 'ਅਧਿਆਪਕ ਰਾਜ ਪੁਰਸਕਾਰ-2025' ਲਈ ਨੌਮੀਨੇਸ਼ਨ ਦੀ ਅੰਤਿਮ ਮਿਤੀ 20 ਜੁਲਾਈ ਅਗਲੀ ਖ਼ਬਰ ਕੰਧ ਵਾਲਾ ਹਾਜ਼ਰ ਖਾਂ ਸਕੂਲ ਦੀ ਨਵੀਂ ਸਕੂਲ ਮੈਨੇਜਮੈਂਟ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।