10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

'ਆਪ' ਵਲੋਂ ਸਾਰੇ ਜ਼ਿਲਿ੍ਹਆਂ ਲਈ ਮੀਡੀਆ ਇੰਚਾਰਜ ਨਿਯੁਕਤ

ਅਜੀਤ ਡੈਸਕ 18-07-2025
ਚੰਡੀਗੜ੍ਹ, 17 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬ ਵਿਚ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ, ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ ਮੀਡੀਆ ਇੰਚਾਰਜ ਤੇ ਸਕੱਤਰ ਨਿਯੁਕਤ ਕੀਤੇ | ਪਾਰਟੀ ਨੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ 23 ਮੀਡੀਆ ਇੰਚਾਰਜ ਨਿਯੁਕਤ ਕੀਤੇ ਹਨ | ਜ਼ਿਲ੍ਹਾ ਮੀਡੀਆ ਇੰਚਾਰਜਾਂ ਵਿਚ, ਸਤਨਾਮ ਸਿੰਘ ਮਠਾੜੂ ਨੂੰ ਅੰਮਿ੍ਤਸਰ ਤੋਂ, ਸੰਜੀਵ ਭਗਤ ਨੂੰ ਜਲੰਧਰ ਸ਼ਹਿਰੀ ਤੋਂ, ਮੇਲਾ ਸਿੰਘ ਰੁੜਕਾ ਨੂੰ ਜਲੰਧਰ ਦਿਹਾਤੀ ਤੋਂ, ਪੁਨੀਤ ਸਾਹਨੀ ਨੂੰ ਲੁਧਿਆਣਾ ਸ਼ਹਿਰੀ ਤੋਂ, ਐਡਵੋਕੇਟ ਗੁਰਪ੍ਰੀਤ ਸਿੰਘ ਨੂੰ ਲੁਧਿਆਣਾ ਦਿਹਾਤੀ ਤੋਂ, ਤੇ ਰਵਿੰਦਰ ਪਾਲ ਸਿੰਘ ਪਿ੍ੰਸ ਲਾਂਬਾ ਨੂੰ ਪਟਿਆਲਾ ਤੋਂ ਨਿਯੁਕਤ ਕੀਤਾ ਗਿਆ ਹੈ | 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਸਾਰੇ ਵਿਅਕਤੀ ਸੋਸ਼ਲ ਮੀਡੀਆ ਦੇ ਖੇਤਰ ਵਿਚ ਬਹੁਤ ਸਮਰੱਥ ਤੇ ਤਜ਼ਰਬੇਕਾਰ ਹਨ | ਉਨ੍ਹਾਂ ਦੀ ਨਿਯੁਕਤੀ ਨਾਲ, ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 5 ਜ਼ਿਲਿਆਂ 'ਚ ਹਾਈਵੇਅ 'ਤੇ ਬੂਟੇ ਲਗਾਉਣ ਸਬੰਧੀ ਪਾਇਲਟ ਪ੍ਰਾਜੈਕਟ ਦਾ ਐਲਾਨ <br/> ਅਗਲੀ ਖ਼ਬਰ 'ਅਧਿਆਪਕ ਰਾਜ ਪੁਰਸਕਾਰ-2025' ਲਈ ਨੌਮੀਨੇਸ਼ਨ ਦੀ ਅੰਤਿਮ ਮਿਤੀ 20 ਜੁਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।