ਕੁੱਲਗੜ੍ਹੀ-ਰਣਧੀਰ ਸਿੰਘ ਧਾਲੀਵਾਲ ਦਾ ਜਨਮ ਪਿਤਾ ਹਰਭਜਨ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਗ੍ਰਹਿ ਬੱਧਨੀ ਗੁਲਾਬ ਸਿੰਘ ਵਿਖੇ 18 ਦਸੰਬਰ 1963 ਨੂੰ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਕਰ ਤਕਨੀਕੀ ਸਿੱਖਿਆ ਰੋਡੇ ਕਾਲਜ ਤੋਂ ਕੀਤੀ | ਬੀ.ਟੈੱਕ ਸ਼ਹੀਦ ਭਗਤ ਸਿੰਘ ਕਾਲਜ ਤੋਂ ਕੀਤੀ | ਉਹ ਬਿਜਲੀ ਵਿਭਾਗ ਵਿਚ ਭਰਤੀ ਹੋ ਗਏ | ਉਨ੍ਹਾਂ ਦਾ ਵਿਆਹ ਰਾਜਮੀਤ ਕੌਰ ਪੁੱਤਰੀ ਸੁਖਮੰਦਰ ਸਿੰਘ ਵਾਸੀ ਹਨੂਮਾਨਗੜ੍ਹ ਰਾਜਸਥਾਨ ਨਾਲ ਹੋਇਆ | ਪ੍ਰਮਾਤਮਾ ਨੇ ਪੁੱਤਰ ਜਸ਼ਨਦੀਪ ਸਿੰਘ ਧਾਲੀਵਾਲ ਦੀ ਦਾਤ ਬਖ਼ਸ਼ੀ | ਬਿਜਲੀ ਵਿਭਾਗ ਵਿਚ ਉਨ੍ਹਾਂ ਉਨ੍ਹਾਂ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ | ਨੌਕਰੀ ਦੇ ਨਾਲ ਉਹ ਖੇਤੀ ਵੀ ਕਰਦੇ ਸਨ | ਉਹ ਸਬ ਡਵੀਜ਼ਨ ਦਫ਼ਤਰ ਸ਼ੇਰਖਾਂ ਤੋਂ ਬਤੌਰ ਐੱਸ.ਡੀ.ਓ. ਸੇਵਾ ਮੁਕਤ ਹੋਏ | ਪਿਛਲੇ ਦਿਨੀਂ ਉਹ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਗੁਰੂ ਚਰਨਾ ਵਿਚ ਜਾ ਬਿਰਾਜੇ | ਉਨ੍ਹਾਂ ਨਮਿੱਤ ਰਖਾਏ ਸ਼੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਅੱਜ ਪਿੰਡ ਬੱਧਨੀ ਗੁਲਾਬ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ |
-ਸੁਖਜਿੰਦਰ ਸਿੰਘ ਸੰਧੂ
ਭੋਗ 'ਤੇ ਵਿਸ਼ੇਸ਼-ਇਮਾਨਦਾਰ ਤੇ ਨੇਕ ਦਿਲ ਇਨਸਾਨ ਸਨ ਰਣਧੀਰ ਸਿੰਘ ਧਾਲੀਵਾਲ
ਅਜੀਤ ਡੈਸਕ
18-07-2025