10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਲਾਲਾਬਾਦ ਹਲਕੇ ਦੇ 28 ਪਿੰਡਾਂ 'ਚ 8.29 ਕਰੋੜ ਦੀ ਲਾਗਤ ਦੇ ਨਾਲ ਬਣਨਗੇ ਖੇਡ ਸਟੇਡੀਅਮ-ਗੋਲਡੀ ਕੰਬੋਜ

ਅਜੀਤ ਡੈਸਕ 18-07-2025
ਜਲਾਲਾਬਾਦ, 17ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਹਲਕਾ ਦੇ 28 ਪਿੰਡਾਂ 'ਚ 8.29 ਕਰੋੜ ਦੀ ਲਾਗਤ ਦੇ ਨਾਲ ਨਵੇਂ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲ਼ੋਂ ਨੌਜਵਾਨਾਂ ਨੂੰ ਨਸ਼ੇ ਤੋ ਦੂਰ ਰੱਖਣ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ ਤੇ ਇਸੇ ਤਹਿਤ ਹੀ ਜਲਾਲਾਬਾਦ ਦੇ 28 ਪਿੰਡਾਂ ਵਿਚ 8.29 ਕਰੋੜ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ | ਹਲਕਾ ਜਲਾਲਾਬਾਦ ਦੇ ਪਿੰਡਾਂ ਬਾਹਮਣੀ ਵਾਲਾ, ਚੱਕ ਅਰਨੀ ਵਾਲਾ, ਚੱਕ ਬਲੋਚਾਂ ਵਾਲਾ, ਚੱਕ ਖੀਵਾ, ਚੱਕ ਮੌਜਦੀਨ ਵਾਲਾ, ਚੱਕ ਮੁੰਹਮਦੇ ਵਾਲਾ, ਚੱਕ ਟਾਹਲੀ ਵਾਲਾ, ਢੰਡੀ ਕਦੀਮ, ਢੰਡੀ ਖ਼ੁਰਦ, ਘੁਬਾਇਆ, ਹਲੀਮ ਵਾਲਾ, ਹੌਜ ਖ਼ਾਸ, ਹਜ਼ਾਰਾ ਰਾਮ ਸਿੰਘ ਵਾਲਾ, ਜਲਾਲਾਬਾਦ ਰੂਲਰ, ਜੋਧਾ ਭੈਣੀ, ਕਾਠਗੜ੍ਹ, ਲੱਧੂ ਵਾਲਾ ਉਤਾੜ, ਲੱਖੋਂ ਵਾਲੀ, ਮੋਹਰ ਸਿੰਘ ਵਾਲਾ, ਮੋਹਕਮ ਅਰਾਈਾ, ਪਾਲੀ ਵਾਲਾ, ਰੱਤਾ ਥੇੜਾ, ਰੋੜਾਂ ਵਾਲਾ, ਸੜੀਆਂ, ਫ਼ਤਿਹਗੜ੍ਹ, ਲਾਧੂਕਾ ਪਿੰਡ, ਲੱਖੇ ਕੇ ਉਤਾੜ,ਤਰੋਬੜੀ ਆਦਿ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਉਣ ਲਈ ਬਜਟ ਪਾਸ ਹੋਇਆ ਹੈ ਅਤੇ ਜਲਦ ਹੀ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ |
ਪਿਛਲੀ ਖ਼ਬਰ ਜਥੇਬੰਦੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਮੀਤ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਇਮਾਨਦਾਰ ਤੇ ਨੇਕ ਦਿਲ ਇਨਸਾਨ ਸਨ ਰਣਧੀਰ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।