ਫ਼ਰੀਦਕੋਟ, 17 ਜੁਲਾਈ (ਜਸਵੰਤ ਸਿੰਘ ਪੁਰਬਾ)-ਸੁਪਰ-ਸਪੈਸ਼ਲਿਟੀ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਅੱਜ ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਨਾਲ ਸਮਝੌਤਾ 'ਤੇ ਹਸਤਾਖਰ ਕੀਤੇ ਤਾਂ ਜੋ ਯੂਰੋਲੋਜੀ ਦੇ ਖੇਤਰ ਵਿਚ ਰਸਮੀ ਤੌਰ 'ਤੇ ਮਾਨਤਾ ਪ੍ਰਾਪਤ ਫ਼ੈਲੋਸ਼ਿਪ ਪ੍ਰੋਗਰਾਮ ਸ਼ੁਰੂ ਕੀਤੇ ਜਾ ਸਕਣ | ਇਸ ਸਮਝੌਤੇ 'ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜੀਵ ਸੂਦ ਤੇ ਯੂ.ਐਸ.ਆਈ. ਦੇ ਪ੍ਰਧਾਨ ਪ੍ਰੋਫੈਸਰ ਡਾ. ਰਾਜੀਵ ਟੀਪੀ ਨੇ ਹਸਤਾਖਰ ਕੀਤੇ, ਜੋ ਕਿ ਪੂਰੇ ਭਾਰਤ ਵਿਚ ਯੂਰੋਲੋਜੀਕਲ ਸਾਇੰਸਜ਼ ਵਿਚ ਢਾਂਚਾਗਤ ਸਿਖਲਾਈ ਤੇ ਸਮਰਥਾ ਨਿਰਮਾਣ ਨੂੰ ਵਧਾਉਣ ਲਈ ਇਕ ਸਹਿਯੋਗੀ ਯਤਨ ਹੈ | ਇਕ ਅਗਸਤ ਤੋਂ ਸਾਲਾਨਾ ਸ਼ੁਰੂ ਹੋਣ ਵਾਲੇ ਫੈਲੋਸ਼ਿਪ ਪ੍ਰੋਗਰਾਮਾਂ ਵਿਚ ਤਿੰਨ ਮਹੀਨਿਆਂ ਤੱਕ ਦੀ ਛੋਟੀ ਮਿਆਦ ਦੀ ਨਿਰੀਖਣ ਅਤੇ ਉੱਪ-ਵਿਸ਼ੇਸ਼ਤਾ ਦੇ ਆਧਾਰ 'ਤੇ ਛੇ ਮਹੀਨਿਆਂ ਤੋਂ ਇਕ ਸਾਲ ਤੱਕ ਦੀ ਲੰਬੀ ਮਿਆਦ ਦੀ ਫ਼ੈਲੋਸ਼ਿਪ ਸ਼ਾਮਿਲ ਹੋਵੇਗੀ | ਅਰਜ਼ੀਆਂ ਨੂੰ ਯੂ.ਐਸ.ਆਈ. ਦੁਆਰਾ ਗਠਿਤ ਕਮੇਟੀ ਦੁਆਰਾ ਸ਼ਾਰਟਲਿਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਚੋਣ ਲਈ ਕਾਉਂਸਲਿੰਗ ਕੀਤੀ ਜਾਵੇਗੀ ਅਤੇ ਯੂ.ਐਸ.ਆਈ. ਦੁਆਰਾ ਸਖ਼ਤ ਮੁਲਾਂਕਣ ਨੂੰ ਯਕੀਨੀ ਬਣਾਉਣ ਲਈ ਇਕ ਐਗਜ਼ਿਟ ਪ੍ਰੀਖਿਆ ਲਈ ਜਾਵੇਗੀ | ਬਾਬਾ ਫ਼ਰੀਦ ਯੂਨੀਵਰਸਿਟੀ ਇਨ੍ਹਾਂ ਫ਼ੈਲੋਸ਼ਿਪਾਂ ਨੂੰ ਯੂ.ਐਸ.ਆਈ. ਦੁਆਰਾ ਪ੍ਰਦਾਨ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਮਾਨਤਾ ਦੇਵੇਗਾ | ਪਾਠਕ੍ਰਮ, ਅਧਿਆਪਨ ਸਰੋਤ ਤੇ ਵਿਹਾਰਕ ਮੈਨੂਅਲ ਯੂ.ਐਸ.ਆਈ. ਦੁਆਰਾ ਵਿਕਸਤ ਅਤੇ ਸਮੀਖਿਆ ਕੀਤੇ ਜਾਣਗੇ | ਇਕ ਸਮਰਪਿਤ ਕੋਰਸ ਕਮੇਟੀ ਨਿਰੰਤਰ ਸੁਧਾਰ ਦੀ ਨਿਗਰਾਨੀ ਕਰੇਗੀ | ਜ਼ਰੂਰੀ ਨਿਰੀਖਣਾਂ ਅਤੇ ਕਾਨੂੰਨੀ ਪ੍ਰਵਾਨਗੀਆਂ ਦੇ ਨਾਲ ਸੰਸਥਾਵਾਂ ਲਈ ਮਾਨਤਾ ਪ੍ਰਕਿਰਿਆ ਕਿਸੇ ਵੀ ਧਿਰ ਦੁਆਰਾ ਇਸ ਸਮਾਰੋਹ ਵਿਚ ਅਰਵਿੰਦ ਕੁਮਾਰ ਰਜਿਸਟਰਾਰ, ਡਾ. ਸੰਜੀਵ ਗੋਇਲ ਅਈ. ਐਮ. ਏ. ਉੱਪ ਪ੍ਰਧਾਨ ਪੰਜਾਬ, ਡਾ. ਰੋਹਿਤ ਚੋਪੜਾ ਵਧੀਕ ਰਜਿਸਟਰਾਰ, ਡਾ. ਸੰਜੇ ਗੁਪਤਾ ਪਿ੍ੰਸੀਪਲ, ਡਾ. ਨੀਤੂ ਕੁਕੜ ਮੈਡੀਕਲ ਸੁਪਰਡੈਂਟ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਮੌਜੂਦ ਸਨ | ਇਸ ਮੌਕੇ ਯੂਨੀਵਰਸਿਟੀ ਸਟਾਫ਼ ਨੇ ਪ੍ਰੋ. (ਡਾ.) ਰਾਜੀਵ ਸੂਦ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਦੋ ਪ੍ਰਭਾਵਸ਼ਾਲੀ ਸਾਲ ਪੂਰੇ ਕਰਨ ਲਈ ਵਧਾਈ ਦਿੱਤੀ |
ਬਾਬਾ ਫ਼ਰੀਦ ਯੂਨੀਵਰਸਿਟੀ ਦਾ ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਨਾਲ ਸਮਝੌਤਾ <br/>
ਅਜੀਤ ਡੈਸਕ
18-07-2025