ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਸਾਈ ਮੀਆਂ ਮੀਰ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਅੱਜ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਦਲਜੀਤ ਸਿੰਘ ਮਹਾਲਮ ਨੇ ਦੱਸਿਆ ਕਿ ਪਾਕਿਸਤਾਨ ਨਾਲ ਤਣਾਅ ਪੂਰਨ ਮਾਹੌਲ ਤੋਂ ਬਾਅਦ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਥੇਬੰਦੀਆਂ ਨਾਲ ਉਹ ਰਾਬਤਾ ਕਰ ਰਹੇ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਲਈ ਸੰਗਤ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਭੇਜਿਆ ਜਾਵੇ | ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ | ਇਸੇ ਅਧਾਰ 'ਤੇ ਸਾਈ ਮੀਆਂ ਮੀਰ ਫਾਊਾਡੇਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਫਾਊਾਡੇਸ਼ਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤ ਭੇਜੇਗੀ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਾਸਪੋਰਟ ਆਪਣੇ ਕਿਸੇ ਵੀ ਨੇੜਲੇ ਦਫ਼ਤਰ ਵਿਚ 31 ਅਗਸਤ ਤੱਕ ਜਮ੍ਹਾ ਕਰਵਾ ਸਕਦੇ ਹਨ | ਇਸ ਮੌਕੇ ਜੱਸਾ ਸਿੰਘ ਆਹਲੂਵਾਲੀਆ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਸੁਖਪਾਲ ਗੁੰਬਰ ਦਫ਼ਤਰ ਇੰਚਾਰਜ, ਬਲਦੇਵ ਹਾਂਡਾ ਰਿਟਾਇਰ ਐੱਸ.ਐੱਚ.ਓ., ਸੁੱਚਾ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅਨੰਦਪੁਰ ਸਾਹਿਬ, ਜਤਿੰਦਰ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਮੋਹਾਲੀ, ਬੀਬੀ ਬਲਵਿੰਦਰ ਕੌਰ ਪੰਧੇਰ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਜਸਪਾਲ ਸਿੰਘ ਸੰਧੂ ਇੰਚਾਰਜ (ਮੱਲਾਵਾਲਾ, ਜ਼ੀਰਾ, ਮੱਖੂ) ਰਣਵੀਰ ਸਿੰਘ ਮੋਗਾ, ਕਰਮਜੋਤ ਸਿੰਘ ਲੁਧਿਆਣਾ, ਗੁਰਸ਼ਰਨਬੀਰ ਪਟਿਆਲਾ, ਹਰਮਨ ਸਿੰਘ ਸੰਗਰੂਰ, ਗੁਰਮੀਤ ਸਿੰਘ ਬਠਿੰਡਾ, ਪ੍ਰਗਟ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ |
ਨਨਕਾਣਾ ਸਾਹਿਬ ਜਾਣ ਲਈ ਸ਼ਰਧਾਲੂ ਪਾਸਪੋਰਟ ਸਾਈ ਮੀਆਂ ਮੀਰ ਫਾਊਾਡੇਸ਼ਨ ਕੋਲ ਜਮ੍ਹਾਂ ਕਰਵਾਉਣ-ਸਿੱਧੂ <br/>
ਅਜੀਤ ਡੈਸਕ
18-07-2025