13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸੀ.ਐੱਚ.ਸੀ. ਆਲਮਵਾਲਾ ਵਿਖੇ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਕੈਂਪ

ਅਜੀਤ ਡੈਸਕ 06-11-2025
ਮਲੋਟ, 5 ਨਵੰਬਰ (ਪਾਟਿਲ)-ਐੱਸ.ਐੱਮ.ਓ. ਸੀ.ਐੱਚ.ਸੀ. ਆਲਮਵਾਲਾ ਡਾ. ਸਿੰਪਲ ਕੁਮਾਰ ਦੀ ਅਗਵਾਈ ਹੇਠ ਸੀ.ਐੱਚ.ਸੀ. ਆਲਮਵਾਲਾ ਵਿਖੇ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਡਾ. ਸਿੰਪਲ ਕੁਮਾਰ ਨੇ ਦੱਸਿਆ ਕਿ ਬਹੁਤੇ ਬਜ਼ੁਰਗਾਂ ਨੂੰ ਸਮਾਜ 'ਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤੇ ਬਣਦਾ ਆਦਰ ਸਤਿਕਾਰ ਨਹੀਂ ਦਿੱਤਾ ਜਾਂਦਾ | ਇਸ ਕੈਂਪ ਦਾ ਮਕਸਦ ਹੈ ਕਿ ਬਜ਼ੁਰਗਾਂ ਨੂੰ ਸਮਾਜ ਵਿਚ ਸਨਮਾਨ, ਇੱਜ਼ਤ, ਦੇਖਭਾਲ ਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਸਾਲ 'ਚ ਘੱਟੋ-ਘੱਟ ਇਕ ਵਾਰ ਸਿਹਤ ਸੰਬੰਧੀ ਜ਼ਰੂਰੀ ਟੈੱਸਟ ਕਰਵਾਉਣੇ ਚਾਹੀਦੇ ਹਨ | ਬਜ਼ੁਰਗਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ, ਇਸ ਲਈ ਘਰ ਵਿਚ ਤਿਲਕਣ ਵਾਲੇ ਫ਼ਰਸ਼ ਨਹੀਂ ਲਵਾਉਣੇ ਚਾਹੀਦੇ | ਸਾਰੇ ਸਿਵਲ ਹਸਪਤਾਲਾਂ 'ਚ 60 ਸਾਲ ਤੋਂ ਉੱਪਰ ਬਜ਼ੁਰਗਾਂ ਦੀ ਵੱਖਰੀ ਓ.ਪੀ.ਡੀ. ਸਲਿਪ ਬਣਦੀ ਹੈ, ਜਿਸ ਉੱਪਰ ਬਜ਼ੁਰਗਾਂ ਨੂੰ ਮੁਫ਼ਤ ਓ.ਪੀ.ਡੀ. ਇਲਾਜ, ਮੁਫ਼ਤ ਲੈਬ ਟੈੱਸਟਾਂ ਦੀ ਸਹੂਲਤ, ਮੁਫ਼ਤ ਈ.ਸੀ.ਜੀ., ਐਕਸਰੇ ਤੇ ਬੈੱਡ ਦੀ ਸਹੂਲਤ ਹੈ | ਇਸ ਮੌਕੇ ਸੀ.ਐੱਚ.ਓ. ਕਮਲ ਕੁਮਾਰ ਅਤੇ ਸਟਾਫ਼ ਨਰਸ ਗੁਰਵੰਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੂੰ ਝਕਾਨੀ ਦੇ ਕੇ ਭੱਜੇ ਮੋਟਰਸਾਈਕਲ ਸਵਾਰ ਕੁਝ ਹੀ ਕਦਮਾਂ 'ਤੇ ਦਬੋਚੇ ਅਗਲੀ ਖ਼ਬਰ ਸੋਲੋ ਡਾਂਸ ਤੇ ਪੇਂਟਿੰਗ ਮੁਕਾਬਲੇ 'ਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।