ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਹਰਮਹਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਵਿਖੇ ਪਿ੍ੰਸੀਪਲ ਦੀਪਕ ਬਾਂਸਲ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵਲੋਂ ਚਲਾਏ 'ਏਕ ਭਾਰਤ ਸ੍ਰੇਸ਼ਟ ਭਾਰਤ' ਪ੍ਰੋਗਰਾਮ ਦੇ ਅਧੀਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਤੇਲਗੂ ਸੋਲੋ ਡਾਂਸ ਮੁਕਾਬਲੇ 'ਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਵਲੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਤੇ ਪੇਂਟਿੰਗ ਮੁਕਾਬਲੇ 'ਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੰਜਨਾ ਵਲੋਂ ਜ਼ਿਲ੍ਹੇ ਭਰ 'ਚੋਂ ਦੂਜੇ ਸਥਾਨ 'ਤੇ ਰਹੀ | ਉਕਤ ਵਿਦਿਆਰਥਣਾਂ ਤੇ ਉਨ੍ਹਾਂ ਦੇ ਗਾਈਡ ਅਧਿਆਪਕ ਦੇ ਸਕੂਲ ਪੁੱਜਣ 'ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਦੀਪਕ ਬਾਂਸਲ ਵਲੋਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਗਾਈਡ ਅਧਿਆਪਕਾਂ ਸਿਮਰਜੀਤ ਕੌਰ ਨੂੰ ਵਧਾਈ ਦਿੱਤੀ | ਇਸ ਸਮੇਂ ਇੰਚਾਰਜ ਅਧਿਆਪਕ ਲੈਕਚਰਾਰ ਸੁਨੀਲ ਜੱਗਾ, ਗਗਨਦੀਪ ਕੌਰ, ਲੈਕਚਰਾਰ ਅੰਜੂ ਅਰੋੜਾ, ਚਰਨਜੀਤ ਸਿੰਘ ਡੀ.ਪੀ. ਅਤੇ ਸਮੂਹ ਸਟਾਫ਼ ਹਾਜ਼ਰ ਸਨ |