ਦੋਦਾ, 5 ਨਵੰਬਰ (ਰਵੀਪਾਲ)-ਸੱਚਖੰਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਦੀ ਵਿਦਿਆਰਥਣ ਮੰਨਤਵੀਰ ਕੌਰ ਨੇ ਦਸਵੀਂ ਦੇ ਇਸ ਸਾਲ ਆਏ ਨਤੀਜੇ 'ਚੋਂ 650 ਵਿਚੋਂ 633 ਅੰਕ ਲੈ ਕੇ ਮੱਲ੍ਹਾਂ ਮਾਰੀਆਂ ਸਨ, ਨੂੰ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸੰਬੰਧੀ ਸਕੂਲ ਦੇ ਚੇਅਰਮੈਨ ਗੁਰਜੀਤ ਸਿੰਘ ਗਾਹਲਾ ਨੇ ਦੱਸਿਆ ਕਿ ਮੰਨਤਵੀਰ ਕੌਰ ਪੁੱਤਰੀ ਗੁਰਦਾਸ ਸਿੰਘ ਤੇ ਮਾਤਾ ਕੁਲਦੀਪ ਕੌਰ ਨੇ ਪੰਜਾਬ 'ਚੋਂ 17ਵਾਂ ਸਥਾਨ ਪ੍ਰਾਪਤ ਕਰਕੇ ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਸੀ, ਜਿਸ ਕਰਕੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਉਚੇਚੇ ਤੌਰ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ |