ਦੋਦਾ, 5 ਨਵੰਬਰ (ਰਵੀਪਾਲ)-ਸਥਾਨਕ ਕਸਬੇ 'ਚ ਪ੍ਰਸਿੱਧ ਤਪੱਸਵੀ ਸੰਤ ਬਾਬਾ ਕਿ੍ਸ਼ਨ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਠ ਪਾਠ ਸਾਹਿਬ ਜੀ ਦੀ ਇਕੋਤਰੀ ਲੜੀ ਦੀ ਸ਼ੁਰੂਆਤ 7 ਨਵੰਬਰ ਤੋਂ ਹੋਵੇਗੀ ਅਤੇ ਸੰਪੂਰਨਤਾ ਮੌਕੇ 7 ਦਸੰਬਰ ਨੂੰ ਵਿਸ਼ਾਲ ਸਮਾਗਮ ਹੋਵੇਗਾ | ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕਿ੍ਸ਼ਨਦਾਸ ਜੀ ਗਊ ਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਇਸ ਵਾਰ 7 ਨਵੰਬਰ ਨੂੰ ਆਰੰਭ ਕੀਤੀ ਜਾ ਰਹੀ ਹੈ | ਇਸ ਦੌਰਾਨ ਇਕੋਤਰੀ ਦੇ ਭੋਗ ਬਾਬਾ ਜੀ ਦੀ 7 ਦਸੰਬਰ ਨੂੰ ਬਰਸੀ ਵਾਲੇ ਦਿਨ ਪਾਏ ਜਾਣਗੇ | ਇਸ ਉਪਰੰਤ ਸੰਪੂਰਨਤਾ ਸਮਾਗਮ ਹੋਵੇਗਾ | ਸੰਮਤੀ ਮੈਂਬਰਾਂ ਨੇ ਸੰਗਤਾਂ ਨੂੰ ਸਮਾਗਮ ਦੀ ਸ਼ੁਰੂਆਤ 'ਚ ਪਹੁੰਚਣ ਦੀ ਅਪੀਲ ਕੀਤੀ ਅਤੇ ਸੇਵਾ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਾਬਾ ਮਹੇਸ਼ਾਂਦਾਸ, ਸੁਰਿੰਦਰ ਕੁਮਾਰ ਬਿੱਟੂ ਵਧਵਾ, ਗੁਰਮੇਲ ਸਿੰਘ ਬਰਾੜ, ਗੁਰਦੀਪ ਸਿੰਘ ਰੋਮਾਣਾ, ਕਾਕਾ ਬਰਾੜ, ਗੋਪੀ ਖੋਸਾ, ਕਾਲਾ ਸ਼ਰਮਾ, ਸੇਵਕ ਖੋਸਾ ਆਦਿ ਹਾਜ਼ਰ ਸਨ |