19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ਼ਹੀਦੀ ਸ਼ਤਾਬਦੀ ਸੰਬੰਧੀ ਬੇਲਾ ਚੌਕ ਰੂਪਨਗਰ ਪਹੁੰਚਣ ਵਾਲੇ ਨਗਰ ਕੀਰਤਨ ਦਾ ਸਾਰੇ ਧਰਮਾਂ ਦੇ ਲੋਕਾਂ ਵਲੋਂ ਹੋਵੇਗਾ ਸਵਾਗਤ-ਚੀਮਾ <br/>

ਨਗਰ ਕੀਰਤਨ ਦੇ ਸਵਾਗਤ ਲਈ ਲਾਈਟਾਂ ਨਾਲ ਸ਼ਿੰਗਾਰਿਆ ਸ਼ਹੀਦ ਭਗਤ ਸਿੰਘ ਚੌਕ ਦਾ ਦਿ੍ਸ਼ | (ਸੱਜੇ) ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਨੇੜੇ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਜਾਣਕਾਰੀ ਦੇ ਰਹੇ ਡਾ. ਦਲਜੀਤ ਸਿੰਘ ਚੀਮਾ | <br/> 21-11-2025
ਰੂਪਨਗਰ, 20 ਨਵੰਬਰ (ਸਤਨਾਮ ਸਿੰਘ ਸੱਤੀ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਜੋ ਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੋਬੜੀ (ਆਸਾਮ) ਤੋਂ ਸ਼ੁਰੂ ਹੋਇਆ ਸੀ, 22 ਨਵੰਬਰ ਨੂੰ ਸ਼ਾਮ 5 ਵਜੇ ਰੂਪਨਗਰ ਸ਼ਹਿਰ ਵਿਚ ਪ੍ਰਵੇਸ਼ ਕਰੇਗਾ | ਇਸ ਦੀ ਸਮਾਪਤੀ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣੀ ਨਿਸ਼ਚਿਤ ਹੈ | ਨਗਰ ਕੀਰਤਨ ਦੇ ਰੂਪਨਗਰ ਪਹੁੰਚਣ ਮੌਕੇ ਇਲਾਕੇ ਦੀ ਸੰਗਤ ਤੇ ਸਮੂਹ ਧਾਰਮਿਕ ਜਥੇਬੰਦੀਆਂ ਵਿਚ ਭਾਰੀ ਉਤਸ਼ਾਹ ਹੈ | ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 22 ਨਵੰਬਰ ਨੂੰ ਸ਼ਾਮ 6 ਵਜੇ ਜਦੋਂ ਨਗਰ ਕੀਰਤਨ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਕ) ਪਹੁੰਚੇਗਾ ਉਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਭਾਵਪੂਰਨ ਸਵਾਗਤ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਚੌਕ 'ਤੇ ਦੋ ਦਰਜਨ ਤੋਂ ਵੱਧ ਖਾਣ-ਪੀਣ ਦੇ ਸਟਾਲ ਲੱਗਣਗੇ, ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਨਾਲ ਹੀ ਨਗਰ ਕੀਰਤਨ ਦਾ ਲਾਈਵ ਪ੍ਰਸਾਰਨ ਵੱਡੀ ਐਲ. ਈ. ਡੀ. ਸਕਰੀਨ ਰਾਹੀਂ ਦਿਖਾਇਆ ਜਾਵੇਗਾ | ਡਾ ਚੀਮਾ ਨੇ ਜਾਣਕਾਰੀ ਦਿੱਤੀ ਕਿ ਰਾਤ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ 23 ਨਵੰਬਰ ਸਵੇਰੇ 8 ਵਜੇ ਸ਼ਾਨੋ-ਸ਼ੌਕਤ ਨਾਲ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਡਾ. ਚੀਮਾ ਨੇ ਜ਼ਿਲ੍ਹੇ ਤੇ ਸ਼ਹਿਰ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਨਗਰ ਕੀਰਤਨ ਦਾ ਸ਼ਰਧਾ, ਪਿਆਰ ਤੇ ਉਤਸ਼ਾਹ ਨਾਲ ਸਵਾਗਤ ਕਰਨ ਲਈ ਪੁੱਜਣ | ਸਮਾਗਮ ਦੇ ਜਾਇਜ਼ਾ ਲੈਣ ਦੌਰਾਨ ਡਾ. ਚੀਮਾ ਦੇ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾ. ਕੌਂਸਲਰ ਕੁਲਵੰਤ ਸਿੰਘ, ਸਾ ਕੌ. ਚੌਧਰੀ ਵੇਦ ਪ੍ਰਕਾਸ਼, ਸਾ. ਕੌਂਸਲਰ ਮਨਜਿੰਦਰ ਸਿੰਘ ਧਨੋਆ, ਲੀਗਲ ਵਿੰਗ ਸ਼ਰੋ ਅ ਦਲ ਜ਼ਿਲ੍ਹਾ ਪ੍ਰਧਾਨ ਐਂਡ. ਰਾਜੀਵ ਸ਼ਰਮਾ, ਸਾਬਕਾ ਮੀਤ ਪ੍ਰਧਾਨ ਜਸਵੀਰ ਸਿੰਘ ਗਿੱਲ, ਜਸਪਾਲ ਸਿੰਘ ਸੇਠੀ, ਸੁਖਵਿੰਦਰ ਸਿੰਘ ਸੋਵਤੀ, ਯੂਥ ਆਗੂ ਬਲਜਿੰਦਰ ਸਿੰਘ ਮਿੱਠੂ, ਨਵਜੋਤ ਸਿੰਘ ਤੇ ਇਸਤਰੀ ਅਕਾਲੀ ਜਥੇਬੰਦੀ ਦੀਆਂ ਆਗੂਆਂ ਬਲਵਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ ਘਈ ਤੇ ਮੰਜੂ ਵਰਮਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਤੇਜ਼ ਅਗਲੀ ਖ਼ਬਰ ਗੋਪਾਲਪੁਰ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।