20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦਰਸਾਉਂਦੇ ਰੌਸ਼ਨੀਆਂ ਤੇ ਆਵਾਜ਼ ਪ੍ਰੋਗਰਾਮ ਦੇਖ ਸੰਗਤਾਂ ਹੋਈਆਂ ਭਾਵਕ <br/>

ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ਦੇ ਆਧਾਰਤ ਰੌਸ਼ਨੀ ਤੇ ਆਵਾਜ਼ ਸ਼ੋਅ ਦੀ ਤਸਵੀਰਾਂ | <br/> 21-11-2025
ਸ੍ਰੀ ਅਨੰਦਪੁਰ ਸਾਹਿਬ, 20 ਨਵੰਬਰ (ਕਰਨੈਲ ਸਿੰਘ)-ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਹਿੰਦ ਦੀ ਚਾਦਰ' ਨਾਮਕ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਸਥਾਨਕ ਨੇ ਚਰਨ ਗੰਗਾ ਸਟੇਡੀਅਮ ਵਿਖੇ ਕੀਤਾ | ਇਸ ਡਿਜੀਟਲ ਪ੍ਰਦਰਸ਼ਨੀ ਰਾਹੀਂ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ ਤੇ ਸ਼ਹਾਦਤ ਨੂੰ ਐਸੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਦਰਸਾਇਆ ਗਿਆ ਕਿ ਪੂਰਾ ਪੰਡਾਲ ਭਾਵੁਕਤਾ ਨਾਲ ਗੂੰਜ ਉੱਠਿਆ | ਸ਼ੋਅ ਦੌਰਾਨ ਤਕਰੀਬਨ 350 ਸਾਲ ਪਹਿਲਾਂ ਚਾਂਦਨੀ ਚੌਕ, ਦਿੱਲੀ ਵਿਚ ਧਰਮ, ਸੱਚ, ਨਿਆਂ ਤੇ ਮਨੁੱਖਤਾ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਪਰਮ ਪ੍ਰਸੰਸਕ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਵਲੋਂ ਦਿੱਤੀ ਗਈਆਂ ਸ਼ਹਾਦਤਾਂ ਦੀ ਵਿਸ਼ੇਸ਼ ਰੂਪ 'ਚ ਪੇਸ਼ਕਾਰੀ ਕੀਤੀ ਗਈ | ਜਦੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ, ਭਾਈ ਸਤੀ ਦਾਸ ਜੀ ਨੂੰ ਜਿਉਂਦਾ ਅੱਗ ਵਿਚ ਸਾੜਨ ਅਤੇ ਭਾਈ ਦਿਆਲਾ ਜੀ ਨੂੰ ਖੌਲਦੇ ਪਾਣੀ ਵਿਚ ਸ਼ਹੀਦ ਕਰਨ ਦੇ ਦਿ੍ਸ਼ ਪ੍ਰਦਰਸ਼ਿਤ ਹੋਏ, ਤਦ ਪੰਡਾਲ ਵਿਚ ਸਨਾਟਾ ਛਾ ਗਿਆ ਤੇ ਸਟੇਡੀਅਮ ਵਿਚ ਮੌਜੂਦ ਸੰਗਤਾਂ ਭਾਵਕ ਹੋ ਗਈਆਂ | ਸੰਗਤ ਨੇ ਦੱਸਿਆ ਕਿ 'ਹਿੰਦ ਦੀ ਚਾਦਰ' ਸ਼ੋਅ ਨੇ ਉਨ੍ਹਾਂ ਨੂੰ ਇਕ ਅਨੋਖਾ ਅਧਿਆਤਮਿਕ ਅਤੇ ਇਤਿਹਾਸਕ ਅਨੁਭਵ ਦਿੱਤਾ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡੀ. ਸੀ. ਰੂਪਨਗਰ ਵਰਜੀਤ ਸਿੰਘ ਵਾਲੀਆ, ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਨਾ, ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਸੋਹਣ ਸਿੰਘ ਬੈਂਸ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗਿਲਕੋ ਵੈਲੀ ਰੂਪਨਗਰ ਦੇ ਸਾਹਮਣੇ ਅਕੈਡਮੀ ਰੋਡ 'ਤੇ ਟਿੱਪਰਾਂ ਦੀ ਸੁਆਹ ਨੇ ਪ੍ਰੇਸ਼ਾਨ ਕੀਤੇ ਵਸਨੀਕ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।