ਗੁਰੂ ਘਰਾਂ ’ਚ ਕੁਕਰਮ ਕਰਨ ਵਾਲਿਆਂ ਤੋਂ ਗੁਰੂਧਾਮਾਂ ਨੂੰ ਆਜ਼ਾਦ ਕਰਾਉਣ ਲਈ ਨੌਜਵਾਨ ਅੱਗੇ ਆਉਣ- ਗੁਰਜੀਤ ਸਿੰਘ ਤਲਵੰਡੀ
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾਂ ਦੀ ਪ੍ਰਧਾਨਗੀ ਵਿਚ ਭਰਵੀਂ ਮੀਟਿੰਗ ਹੋਈ। ਜਿਸ ਵਿਚ ਯੂਥ ਵਿੰਗ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸ਼
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਵਿਚ ਸੰਬੋਧਨ ਕਰਦੇ ਆਗੂ। ਤਸਵੀਰ: ਜਗਮੋਹਣ ਸਿੰਘ ਨਾਰੰਗ
20-09-2026
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾਂ ਦੀ ਪ੍ਰਧਾਨਗੀ ਵਿਚ ਭਰਵੀਂ ਮੀਟਿੰਗ ਹੋਈ। ਜਿਸ ਵਿਚ ਯੂਥ ਵਿੰਗ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਤਲਵੰਡੀ ਨੇ ਕਿਹਾ ਕਿ ਇਸ ਵੇਲੇ ਗੁਰੂ ਘਰਾਂ ’ਤੇ ਨਰੈਣੂ ਮਹੰਤ ਦੇ ਵਾਰਸਾਂ ਨੇ ਪੂਰੀ ਤਰਾਂ ਕਬਜਾ ਕਰ ਲਿਆ ਹੈ। ਜਿਨ੍ਹਾਂ ਵਲੋਂ ਗੁਰੂ ਦੀਆਂ ਗੋਲਕਾਂ ਹੀ ਲੁੱਟੀਆਂ ਜਾ ਰਹੀਆਂ ਸਨ, ਹੁਣ ਇਨ੍ਹਾਂ ਨੇ ਸਾਡੇ ਪਵਿੱਤਰ ਗੁਰੂਧਾਮਾਂ ਨੂੰ ਵੀ ਆਪਣੀ ਅਯਾਸ਼ੀ ਦੇ ਅੱਡੇ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾਂ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਤਾਂ ਉਸਨੂੰ ਜਥੇਦਾਰ ਸਾਹਿਬਾਨ ਨੇ ਤੁਰੰਤ ਪੰਥ ਵਿਚੋਂ ਛੇਕ ਦਿੱਤਾ ਸੀ। ਅਕਾਲੀ ਦਲ ਬਾਦਲ ਦੇ ਪ੍ਰਧਾਨ ਵਲੋਂ ਵੀ ਪਹਿਲਾਂ ਪਤਾ ਲੱਗਣ ਦੇ ਬਾਵਜੂਦ ਉਕਤ ਬੀਬੀ ਦੀ ਸ਼ਿਕਾਇਤ ਨੂੰ ਅਣਗੌਲਿਆ ਗਿਆ। ਮੀਟਿੰਗ ਦੌਰਾਨ ਤਲਵੰਡੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਫਰਜ ਬਣਦਾ ਹੈ ਕਿ ਇਕਜੁੱਟ ਹੋ ਕੇ ਇਨ੍ਹਾਂ ਕੁਕਰਮੀ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜਾਦ ਕਰਵਾ ਕੇ ਸੱਚੇ ਸੁੱਚੇ ਪੰਥਕ ਹੱਥਾਂ ਵਿਚ ਸੌਂਪੀਏ। ਇਸ ਮੌਕੇ ਸੂਬਾ ਆਗੂ ਜਥੇਦਾਰ ਹਰਬੰਸ ਸਿੰਘ ਕੰਧੋਲਾ, ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਕੜੋਨਾ ਨੇ ਜਥੇਬੰਦੀ ਨੂੰ ਅੱਗੇ ਤੋਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ, ਜਿਸ ਵਿਚ ਬਾਬਾ ਹਰਦੀਪ ਸਿੰਘ ਰੂਪਨਗਰ, ਰਜਿੰਦਰ ਸਿੰਘ ਦੁੱਮਣਾ, ਜਰਨੈਲ ਸਿੰਘ ਭੱਠਲ ਅਗਮਪੁਰਾ, ਮਦਨ ਸਿੰਘ ਭਲੜੀ, ਰਿਟਾਇਰ ਪ੍ਰਿੰਸੀਪਲ ਸਵਰਨ ਸਿੰਘ ਬੰਗਾ, ਹਿੰਮਤ ਸਿੰਘ ਕਿਸ਼ਨਪੁਰਾ, ਮੇਜਰ ਸਿੰਘ ਸ੍ਰੀ ਚਮਕੌਰ ਸਾਹਿਬ, ਅੱਛਰ ਸਿੰਘ ਸੰਧੂਆਂ, ਗੁਰਇਕਬਾਲ ਸ਼ੇਰ ਗਿੱਲ, ਪ੍ਰੇਮ ਸਿੰਘ ਬੂਰਮਾਜਰਾ, ਅਰਵਿੰਦਰ ਸਿੰਘ ਮੋਰਿੰਡਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਢਿੱਲੋਂ ਤੇਜਪਾਲ ਸਿੰਘ ਸਿੱਧੂ, ਚਰਨਜੀਤ ਸਿੰਘ ਖੇੜੀ, ਰਾਜਿੰਦਰ ਸਿੰਘ ਦੁੱਗਰੀ, ਹਰਪ੍ਰੀਤਇੰਦਰ ਸਿੰਘ, ਪ੍ਰਗਟ ਸਿੰਘ ਰੌਲੂਮਾਜਰਾ, ਸੁਖਵਿੰਦਰ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਰਘਵੀਰ ਸਿੰਘ ਰੁੜਕੀ, ਕੁਲਵੰਤ ਸਿੰਘ ਭੂਰੜੇ, ਮਲਕੀਤ ਸਿੰਘ ਮੱਲ੍ਹੀ ਸੈਦਪੁਰ, ਮੋਹਣ ਸਿੰਘ ਸੈਦਪੁਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਮੌਜੂਦ ਸਨ।