20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਚੀਫ਼ ਅਫ਼ਸਰ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਸਾਈਕਲ ਰੈਲੀ ਵਿੱਚ ਬਤੌਰ ਟੀਮ ਆਗੂ ਸ਼ਾਮਿਲ ਹੋਣ 'ਤੇ ਕੀਤਾ ਸਨਮਾਨ <br/>

ਅਜੀਤ ਡੈਸਕ 21-07-2025
ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ (ਜੇ ਐਸ ਨਿੱਕੂਵਾਲ)- ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਵਿਭਾਗ ਦੇ ਮੁਖ ਚੀਫ਼ ਅਫ਼ਸਰ ਰਣਜੀਤ ਸਿੰਘ ਦਾ ਮੇਜਰ ਜਨਰਲ ਜੇ.ਐਸ. ਚੀਮਾ ਵਧੀਕ ਡਾਇਰੈਕਟਰ ਜਨਰਲ ਵੱਲੋਂ ਪਟਿਆਲਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਬੰਧੀ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਚੀਫ਼ ਅਫ਼ਸਰ ਰਣਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਸਾਈਕਲ ਰੈਲੀ ਵਿੱਚ ਬਤੌਰ ਟੀਮ ਲੀਡਰ ਭਾਗ ਲਿਆ ਗਿਆ ਸੀ |ਉਹਨਾਂ ਦੱਸਿਆ ਕਿ ਸਾਈਕਲ ਰੈਲੀ ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਖੇਮਕਰਨ ਤੇ ਅੰਮਿ੍ਤਸਰ ਤੋਂ ਹੁੰਦੇ ਹੋਏ ਨਵੀਂ ਦਿੱਲੀ ਪਹੁੰਚੀ ਸੀ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਸਾਈਕਲ ਰੈਲੀ ਨੂੰ ਝੰਡੀ ਦਿਖਾਈ ਗਈ ਸੀ |ਇਸ ਸਬੰਧੀ ਚੀਫ਼ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਲਈ ਬਤੌਰ ਟੀਮ ਆਗੂ ਇਸ ਰੈਲੀ ਦੇ ਵਿੱਚ ਸ਼ਾਮਲ ਹੋਣਾ ਬਹੁਤ ਮਾਣ ਵਾਲੀ ਗੱਲ ਸੀ | ਉਹਨਾਂ ਨੇ ਇਸ ਰੈਲੀ ਦੌਰਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਭਾਰਤ ਦੇ ਹੋਰ ਅਨੇਕਾਂ ਸ਼ਹੀਦ ਸੈਨਿਕ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲਗਭਗ 800 ਕਿਲੋਮੀਟਰ ਦਾ ਸਾਈਕਲ ਦੇ ਉੱਤੇ ਸਫਰ ਤੈਅ ਕੀਤਾ | ਉਹਨਾਂ ਦੇ ਇਸ ਸਨਮਾਨ ਉੱਤੇ ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ, ਪ੍ਰਸ਼ਾਸ਼ਨਿਕ ਅਧਿਕਾਰੀ ਕਰਨਲ ਆਰ.ਕੇ. ਚੌਧਰੀ, ਪਿ੍ੰਸੀਪਲ ਵਾਲੀਆ ਅਤੇ 23 ਪੰਜਾਬ ਬਟਾਲੀਅਨ ਰੂਪਨਗਰ ਦੇ ਸਮੂਹ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਵਿਭਾਗ ਵਲੋਂ ਕੋਈ ਸਾਰ ਨਾ ਲੈਣ ਤੋਂ ਅੱਕ ਕੇ ਨੌਜਵਾਨਾਂ ਨੂੰ ਖੁਦ ਹੀ ਭਰਨੇ ਪਏ ਸੜਕ ਦੇ ਖੱਡੇ <br/> ਅਗਲੀ ਖ਼ਬਰ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਖ਼ਿਲਾਫ਼ 25 ਦੇ ਧਰਨੇ ਸੰਬੰਧੀ ਜਥੇਬੰਦੀਆਂ ਦੀ ਪਿੰਡ ਮੁੰਨੇ ਵਿਖੇ ਹੋਈ ਅਹਿਮ ਮੀਟਿੰਗ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।