ਪੁਰਖਾਲੀ , 20 ਜੁਲਾਈ ( ਅੰਮਿ੍ਤਪਾਲ ਸਿੰਘ ਬੰਟੀ) -ਬਾਗਵਾਲੀ ਤੋਂ ਲੈ ਕੇ ਫਤਿਹਪੁਰ -ਭੰਗਾਲਾ ਸੜਕ 'ਚ ਪਏ ਖੱਡਿਆਂ ਦੀ ਵਿਭਾਗ ਵਲੋਂ ਕੋਈ ਸਾਰ ਨਾ ਲੈਣ ਤੋਂ ਅੱਕ ਕੇ ਨੌਜਵਾਨਾਂ ਨੂੰ ਖੁਦ ਹੀ ਖੱਡੇ ਭਰਨ ਲਈ ਮਜਬੂਰ ਹੋਣਾ ਪੈ ਗਿਆ | ਇਸ ਸਬੰਧੀ ਨੌਜਵਾਨ ਗੁਰਪ੍ਰੀਤ ਸਿੰਘ ਫਤਿਹਪੁਰ ਨੇ ਦੱਸਿਆ ਕਿ ਬਾਗਵਾਲੀ ਤੋਂ ਲੈ ਕੇ ਫਤਿਹਪੁਰ-ਭੰਗਾਲਾ ਤੱਕ ਸੜਕ 'ਚ ਖੱਡੇ ਹੀ ਖੱਡੇ ਪਏ ਹੋਏ ਸਨ ਉਨ੍ਹਾਂ ਦੱਸਿਆ ਕਿ ਉਕਤ ਸੜਕ ਇਲਾਕੇ ਦੇ ਪਿੰਡਾਂ ਨੂੰ ਪੁਰਖਾਲੀ ਤੋਂ ਵਾਇਆ ਭੰਗਾਲਾ, ਫਤਿਹਪੁਰ, ਬਾਗਵਾਲੀ, ਅਕਬਰਪੁਰ, ਮਾਜਰੀ ਜੱਟਾਂ ਹੋ ਕੇ ਰੂਪਨਗਰ ਨਾਲ ਜੋੜਦੀ ਹੈ ਪਰ ਸੜਕ 'ਚ ਖੱਡੇ ਪਏ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਵਲੋਂ ਪਿਛਲੇ ਕਈ ਸਾਲਾਂ ਤੋਂ ਸੜਕ ਦੀ ਕੋਈ ਸਾਰ ਨਹੀਂ ਲਈ ਗਈ ਜਿਸ ਤੋਂ ਤੰਗ ਹੋ ਕੇ ਉਨ੍ਹਾਂ ਵਲੋਂ ਸੜਕ 'ਚ ਪਏ ਖੱਡਿਆਂ ਨੂੰ ਖੁਦ ਹੀ ਭਰਨਾ ਪਿਆ | ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਉਕਤ ਸੜਕ ਦੀ ਸਾਰ ਲਈ ਜਾਵੇ ਅਤੇ ਬਾਗਵਾਲੀ ਤੋਂ ਲੈ ਕੇ ਭੰਗਾਲਾ ਨਦੀ ਤੱਕ ਸੜਕ ਨੂੰ ਚੌੜਾ ਕੀਤਾ ਜਾਵੇ |