ਨੰਗਲ 20 ਜੁਲਾਈ- ਪ੍ਰੀਤਮ ਸਿੰਘ ਬਰਾਰੀ- ਗੁੱਗਾ ਜਾਹਰ ਵੀਰ ਵੈਲਫੇਅਰ ਸੋਸਾਇਟੀ ਈ ਵੀ ਬਲਾਕ ਨੰਗਲ ਡੈਮ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਸਰਬ ਸੰਮਤੀ ਨਾਲ ਬਲਵਿੰਦਰ ਸਿੰਘ ਮੋਜੀ ਨੂੰ ਪ੍ਰਧਾਨ ਬਣਾਇਆ ਗਿਆ ਜਦੋਂ ਕਿ ਸ਼ਾਮ ਲਾਲ ਖਾਲਸਾ ਮੀਤ ਪ੍ਰਧਾਨ, ਨਿਖਲ ਨੂੰ ਸਕੱਤਰ, ਦਿਨੇਸ਼ ਕੁਮਾਰ ਟੋਨੀ ਨੂੰ ਖਜਾਨਚੀ ਚੁਣਿਆ ਗਿਆ ਜਦਕਿ ਬਾਕੀ ਕਮੇਟੀ ਮੈਂਬਰਾਂ ਵਿੱਚ ਧਰਮਿੰਦਰ ਕੁਮਾਰ, ਅਮਨ, ਬੰਟੀ ਸ਼ਹਿਜ਼ਾਦਾ, ਹਰਪ੍ਰੀਤ ਸਿੰਘ ਰਾਜਾ , ਵਿਜੇ ਗਿੱਲ, ਚੰਦਨ ਰਾਣਾ ਚਿੰਪੂ, ਅਮਿਤ ਖੰਨਾ, ਅੰਕੂ ਗਿੱਲ, ਰੋਹਿਤ ਰਾਣਾ, ਵਰਿੰਦਰ ਕੁਮਾਰ, ਮੋਹਿਤ ਰਾਣਾ, ਪੰਕਜ, ਬਿੱਲਾ ,ਮੋਨੀਸ਼, ਅਮਿਤ ਬਾਬਾ, ਭੁਪਿੰਦਰ ਸਿੰਘ ਪਿੰਦਾ, ਨਵੀਨ , ਰੁਦਰ, ਸ਼ੇਰਾ, ਅਦਿਤਿਆ ਗਾਚਲੀ, ਲਾਡੀ, ਅਸ਼ਵਨੀ , ਬੱਬੂ, ਦੀਪੂ ਸਹੋਤਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਦਨ ਰਾਣਾ ਚਿੰਪੂ ਨੇ ਦੱਸਿਆ ਕਿ ਉਕਤ ਚੁਣੀ ਗਈ ਕਮੇਟੀ ਵੱਲੋਂ ਗੁਗਾ ਜਾਹਰ ਵੀਰ ਦਾ ਸਲਾਨਾ ਮੇਲਾ ਅਤੇ ਭੰਡਾਰਾ 17 ਅਤੇ 18 ਅਗਸਤ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ 17 ਅਗਸਤ ਰਾਤ ਨੂੰ ਪੰਜਾਬ ਦੇ ਨਾਮਵਰ ਸੂਫੀ ਗਾਇਕ ਜਨਾਬ ਦੁਰਗਾ ਰੰਗੀਲਾ ਆਪਣੀ ਗਾਇਕੀ ਦੀ ਕਲਾ ਦੇ ਜੌਹਰ ਵਿਖਾਉਣਗੇ ਜਦੋਂ ਕਿ ਬਤੌਰ ਮੁੱਖ ਮਹਿਮਾਨ ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ |