ਸ੍ਰੀ ਚਮਕੌਰ ਸਾਹਿਬ,20 ਜੁਲਾਈ (ਜਗਮੋਹਣ ਸਿੰਘ ਨਾਰੰਗ)- ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਜਿਲਾ੍ਹ ਰੂਪਨਗਰ ਦੇ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਸੁੱਖੀ(ਸਰੀਰਕ ਸਿੱਖਿਆ ਅਧਿਆਪਕ) ਦੇ ਬੇਵਕਤੀ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਜਿਲਾ੍ਹ ਪ੍ਰਧਾਨ ਹਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖੀ ਜਿਥੇ ਸਕੂਲਾਂ ਵਿਚ ਬਤੌਰ ਅਧਿਆਪਕ ਸ਼ਾਨਦਾਰ ਸੇਵਾਵਾਂ ਦੇ ਰਹੇ ਸਨ,ਉਥੇ ਯੂਨੀਅਨ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਸ਼ਾਨਦਾਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਸੁੱਖੀ ਦੇ ਇਸ ਬੇਵਕਤੀ ਦਿਹਾਂਤ ਕਾਰਨ ਜਥੇਬੰਧੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਭੱਠਲ,ਪਿ੍ੰਸੀਪਲ ਜਗਤਾਰ ਸਿੰਘ ਲੌਗੀਆਂ,ਜਿਲਾ੍ਹ ਕੋਆਰਡੀਨੇਟਰ ਸ਼ਰਨਜੀਤ ਕੌਰ,ਗੁਰਿੰਦਰ ਸਿੰਘ,ਗੁਰਵਿੰਦਰ ਸਿੰਘ,ਪਰਮਜੀਤ ਸਿੰਘ ਰੰਗੀਆਂ,ਹਰਪ੍ਰੀਤ ਸਿੰਘ ਲੌਗੀਆਂ,ਗੁਰਜੀਤ ਸਿੰਘ,ਸੁਰਮੁੱਖ ਸਿੰਘ,ਪੁਨੀਤ ਸਿੰਘ ਲਾਲੀ,ਅਸੀਸ਼ ਕੁਮਾਰ,ਅਸ਼ੋਕ ਕੁਮਾਰ ,ਗਗਨਦੀਪ ਸਿੰਘ,ਇਕਬਾਲ ਸਿੰਘ ਆਦਿ ਵੱਲੋਂ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |