17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕਰਿਆਨੇ ਦੀ ਦੁਕਾਨ 'ਚ ਹਜ਼ਾਰਾਂ ਰੁਪਏ ਦੀ ਚੋਰੀ <br/>

ਅਜੀਤ ਡੈਸਕ 16-07-2025
ਜ਼ੀਰਕਪੁਰ, 15 ਜੁਲਾਈ (ਮਨਿੰਦਰ ਸਿੰਘ)-ਬੀਤੀ ਰਾਤ ਢਕੌਲੀ ਇਲਾਕੇ ਦੀ ਬਸੰਤ ਵਿਹਾਰ ਸੁਸਾਇਟੀ ਵਿਖੇ ਇਕ ਚੋਰ ਨੇ ਚਾਮੁੰਡਾ ਕਰਿਆਨਾ ਸਟੋਰ ਨਾਮਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਕਰੀਬ 17 ਹਜ਼ਾਰ ਰੁ. ਦੀ ਨਕਦੀ ਸਮੇਤ ਹਜ਼ਾਰਾਂ ਰੁ. ਦੀਆਂ ਹੋਰ ਮਹਿੰਗੀਆਂ ਚੀਜ਼ਾਂ 'ਤੇ ਹੱਥ ਸਾਫ਼ ਕਰ ਲਿਆ | ਦੁਕਾਨ ਦੇ ਮਾਲਕ ਨੇ ਚੋਰੀ ਦੀ ਸ਼ਿਕਾਇਤ ਪੁਲਿਸ ਥਾਣੇ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੁਕਾਨ ਦੇ ਮਾਲਕ ਅਨਿਲ ਕੁਮਾਰ ਝਾਅ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਆਮ ਵਾਂਗ ਦੁਕਾਨ ਬੰਦ ਕਰਕੇ ਘਰ ਗਿਆ ਸੀ | ਮੰਗਲਵਾਰ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਪਿਆ ਸੀ ਤੇ ਅੰਦਰੋਂ ਬਹੁਤ ਸਾਰਾ ਸਾਮਾਨ ਗਾਇਬ ਸੀ | ਜਦੋਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਕਮੇਟੀ ਲਈ ਰੱਖੀ ਗਈ 17,000 ਰੁ. ਦੀ ਨਕਦੀ, 5-6 ਹਜ਼ਾਰ ਰੁ. ਦੇ ਸਿੱਕੇ, ਸਿਗਰਟ ਦੇ ਪੈਕੇਟ, ਕੋਲਡ ਡਰਿੰਕਸ, ਸਾਬਣ ਅਤੇ ਹੋਰ ਮਹਿੰਗੀਆਂ ਚੀਜ਼ਾਂ ਗਾਇਬ ਹਨ | ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਇਕ ਨੌਜਵਾਨ ਤੜਕੇ 2.30 ਵਜੇ ਮੋਟਰਸਾਈਕਲ 'ਤੇ ਆਇਆ ਅਤੇ ਰਾਡ ਨਾਲ ਤਾਲੇ ਤੋੜ ਕੇ ਅੱਧਾ ਸ਼ਟਰ ਚੁੱਕ ਕੇ ਅੰਦਰ ਦਾਖ਼ਲ ਹੋ ਗਿਆ | ਚੋਰ ਨੇ ਆਪਣੇ ਮੂੰਹ 'ਤੇ ਮਾਸਕ ਪਹਿਨਿਆ ਹੋਇਆ ਸੀ ਅਤੇ ਉਹ ਕਰੀਬ 45 ਮਿੰਟ ਦੁਕਾਨ ਵਿਚ ਰਿਹਾ | ਦੁਕਾਨਦਾਰ ਨੇ ਦੱਸਿਆ ਕਿ ਚੋਰ ਜਿਸ ਮੋਟਰਸਾਈਕਲ 'ਤੇ ਆਇਆ ਸੀ, ਉਸ ਦੀ ਨੰਬਰ ਪਲੇਟ ਕਾਲੀ ਟੇਪ ਨਾਲ ਢੱਕੀ ਹੋਈ ਸੀ | ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਕੁੱਲ 80-90 ਹਜ਼ਾਰ ਰੁ. ਦਾ ਨੁਕਸਾਨ ਹੋਇਆ ਹੈ |

ਪਿਛਲੀ ਖ਼ਬਰ ਐੱਸ. ਐੱਮ. ਐੱਸ. ਸੰਧੂ ਵਲੋਂ ਭਾਜਪਾ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ <br/> ਅਗਲੀ ਖ਼ਬਰ ਕ੍ਰਾਈਮ ਬ੍ਰਾਂਚ ਵਲੋਂ 2 ਲੈਪਟਾਪ, 2 ਸਕੂਟੀਆਂ, ਕਾਰ ਦੀਆਂ ਚਾਬੀਆਂ ਤੇ 26 ਵਾਹਨਾਂ ਦੀਆਂ ਆਰ. ਸੀਜ਼ ਸਮੇਤ ਮੁਲਜ਼ਮ ਕਾਬੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।