17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਐੱਸ. ਐੱਮ. ਐੱਸ. ਸੰਧੂ ਵਲੋਂ ਭਾਜਪਾ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ <br/>

ਢਕੌਲੀ ਵਿਖੇ ਭਾਜਪਾ ਦੇ ਮੰਡਲ ਪ੍ਰਧਾਨਾਂ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਐੱਸ. ਐੱਮ. ਐੱਸ. ਸੰਧੂ | ਤਸਵੀਰ : ਹੈਪੀ ਪੰਡਵਾਲਾ <br/> 16-07-2025
ਜ਼ੀਰਕਪੁਰ, 15 ਜੁਲਾਈ (ਹੈਪੀ ਪੰਡਵਾਲਾ)-ਪੰਜਾਬ ਇੰਫੋਟੈੱਕ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐੱਸ. ਐੱਮ. ਐੱਸ. ਸੰਧੂ ਵਲੋਂ ਅੱਜ ਇਥੇ ਭਾਜਪਾ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਸੁਰੇਸ਼ ਖਟਕਰ ਜ਼ੀਰਕਪੁਰ-3, ਸੁਖਦੇਵ ਰਾਣਾ ਡੇਰਾਬੱਸੀ ਦਿਹਾਤੀ, ਰਣਬੀਰ ਬਿੱਟੂ ਹੰਡੇਸਰਾ ਤੇ ਨਵੀਨ ਸਾਂਗਵਾਨ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਪਾਰਟੀ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਦੀ ਪ੍ਰਸੰਸਾ ਕੀਤੀ | ਸੰਧੂ ਨੇ ਭਾਜਪਾ ਦੀ ਸਫ਼ਲਤਾ 'ਚ ਮੰਡਲ ਪ੍ਰਧਾਨਾਂ ਦੀ ਭੂਮਿਕਾ ਬਾਬਤ ਕਿਹਾ ਕਿ ਉਹ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ | ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਕਾਸ ਅਤੇ ਸਫ਼ਲਤਾ ਲਈ ਮੰਡਲ ਪ੍ਰਧਾਨਾਂ ਵਲੋਂ ਜ਼ਮੀਨੀ ਪੱਧਰ 'ਤੇ ਨਿਭਾਈ ਜਾਂਦੀ ਭੂਮਿਕਾ ਵਿਸ਼ੇਸ਼ ਅਹਿਮੀਅਤ ਰੱਖਦੀ ਹੈ | ਸੰਧੂ ਨੇ ਅੱਗੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਥੇ ਕਿ ਹਰ ਕਿਸੇ ਨੂੰ ਬਰਾਬਰ ਮੌਕੇ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ, ਭਾਵੇਂ ਉਨ੍ਹਾਂ ਦਾ ਪਿਛੋਕੜ ਜਾਂ ਸਮਾਜਿਕ ਰੁਤਬਾ ਕੁਝ ਵੀ ਹੋਵੇ | ਸੰਧੂ ਨੇ ਮੰਡਲ ਪ੍ਰਧਾਨਾਂ ਨੂੰ ਸਮਾਜ ਦੀ ਬਿਹਤਰੀ ਲਈ ਸੇਵਾ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਭਾਜਪਾ ਦੇ ਕਈ ਸਥਾਨਕ ਪ੍ਰਮੁੱਖ ਆਗੂ ਅਤੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਯੂ.ਟੀ ਚੰਡੀਗੜ੍ਹ ਦੇ ਅਧਿਆਪਕਾਂ ਦੀ ਸਾਂਝੀ ਐਕਸ਼ਨ ਕਮੇਟੀ, ਸਕੂਲ ਅਧਿਆਪਕਾਂ ਲਈ ਡਰੈੱਸ ਕੋਡ ਲਾਉਣ ਪ੍ਰਤੀ ਅਸਹਿਮਤੀ ਜਿਤਾ... ਅਗਲੀ ਖ਼ਬਰ ਕਰਿਆਨੇ ਦੀ ਦੁਕਾਨ 'ਚ ਹਜ਼ਾਰਾਂ ਰੁਪਏ ਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।