17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕ੍ਰਾਈਮ ਬ੍ਰਾਂਚ ਵਲੋਂ 2 ਲੈਪਟਾਪ, 2 ਸਕੂਟੀਆਂ, ਕਾਰ ਦੀਆਂ ਚਾਬੀਆਂ ਤੇ 26 ਵਾਹਨਾਂ ਦੀਆਂ ਆਰ. ਸੀਜ਼ ਸਮੇਤ ਮੁਲਜ਼ਮ ਕਾਬੂ <br/>

ਅਜੀਤ ਡੈਸਕ 16-07-2025
ਪੰਚਕੂਲਾ, 15 ਜੁਲਾਈ (ਕਪਿਲ)-ਕ੍ਰਾਈਮ ਬ੍ਰਾਂਚ ਸੈਕਟਰ-19 ਦੀ ਟੀਮ ਨੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਦੀ ਅਗਵਾਈ 'ਚ ਵੱਡੀ ਕਾਰਵਾਈ ਕਰਦਿਆਂ ਇਕ ਅਜਿਹੇ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਵਾਹਨਾਂ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ 'ਚ ਰੱਖਿਆ ਕੀਮਤੀ ਸਾਮਾਨ ਚੋਰੀ ਕਰ ਲੈਂਦਾ ਸੀ | ਇਸ ਸੰਬੰਧੀ 10 ਜੁਲਾਈ ਨੂੰ ਪੀੜਤ ਅਨਿਲ ਪੁੱਤਰ ਬੰਸੀ ਲਾਲ ਵਾਸੀ ਜ਼ੀਰਕਪੁਰ ਨੇ ਥਾਣਾ ਸੈਕਟਰ-20 ਪੰਚਕੂਲਾ ਵਿਖੇ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ ਅਤੇ 9 ਜੁਲਾਈ ਦੀ ਰਾਤ ਨੂੰ ਆਪਣੇ ਦੋਸਤ ਰਾਧੇ ਸ਼ਾਮ ਨਾਲ ਢਕੌਲੀ ਰੋਡ ਸੈਕਟਰ-20 ਸਥਿਤ ਠੇਕੇ ਦੇ ਕੋਲ ਕਾਰ ਖੜ੍ਹੀ ਕਰਕੇ ਅਹਾਤੇ 'ਚ ਚਲਾ ਗਿਆ ਸੀ | ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਇਕ ਬੈਗ ਜਿਸ 'ਚ ਦੋ ਲੈਪਟਾਪ ਅਤੇ ਜ਼ਰੂਰੀ ਦਸਤਾਵੇਜ਼ ਸਨ, ਗਾਇਬ ਸੀ | ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਇਸ ਮੌਕੇ ਡੀ. ਸੀ. ਪੀ. ਕ੍ਰਾਈਮ ਨੇ ਦੱਸਿਆ ਕਿ ਮੁਲਜ਼ਮ ਨੇ ਚੋਰੀ ਕੀਤੇ ਗਏ ਏ. ਟੀ. ਐਮ. ਕਾਰਡ ਨੂੰ ਪੈਟਰੋਲ ਪੰਪ ਉੱਤੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਸੀ | ਇਸ ਤੋਂ ਬਾਅਦ ਪੁਲਿਸ ਨੇ ਪੈਟਰੋਲ ਪੰਪ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈਕ ਕੀਤੇ ਅਤੇ ਫਿਰ ਤਕਨੀਕੀ ਜਾਂਚ ਦੇ ਨਾਲ-ਨਾਲ ਗੁਪਤ ਸੂਚਨਾ ਦੇ ਆਧਾਰ ਉੱਤੇ ਮੁਲਜ਼ਮ ਹਰਸ਼ ਸਿੰਘ ਪੁੱਤਰ ਸਰਬਜੀਤ ਸਿੰਘ ਮੂਲ ਵਾਸੀ ਜ਼ਿਲ੍ਹਾ ਅੰਮਿ੍ਤਸਰ ਤੇ ਹਾਲ ਵਾਸੀ ਕਿਰਾਏਦਾਰ ਬਲਟਾਣਾ (ਜ਼ੀਰਕਪੁਰ) ਨੂੰ ਸੈਕਟਰ-20 ਨੇੜੇ ਆਸ਼ੀਆਨਾ ਤੋਂ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਦੇ ਕਬਜ਼ੇ 'ਚੋਂ ਦੋ ਲੈਪਟਾਪ, ਤਿੰਨ ਵੱਖ-ਵੱਖ ਕਾਰਾਂ ਦੀਆਂ ਚਾਬੀਆਂ, 26 ਵਾਹਨਾਂ ਦੀਆਂ ਆਰ. ਸੀਜ਼, ਜ਼ਰੂਰੀ ਦਸਤਾਵੇਜ਼ ਅਤੇ ਦੋ ਸਕੂਟੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ 'ਚੋਂ ਇਕ ਸਕੂਟੀ ਦਾ ਇਸਤੇਮਾਲ ਵਾਰਦਾਤ ਦੌਰਾਨ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਹਰਸ਼ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਇਕ ਸਕੂਟੀ ਚੋਰੀ ਕਰਨ ਦਾ ਮਾਮਲਾ ਚੰਡੀਮੰਦਰ ਥਾਣੇ 'ਚ ਦਰਜ ਹੈ | ਉਨ੍ਹਾਂ ਦੱਸਿਆ ਕਿ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਬਰਾਮਦ ਸਾਮਾਨ ਪੀੜਤਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ 'ਚ ਹਜ਼ਾਰਾਂ ਰੁਪਏ ਦੀ ਚੋਰੀ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਪ੍ਰਧਾਨਗੀ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।