17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡਾ. ਸਾਗਰ ਪ੍ਰੀਤ ਹੁੱਡਾ ਬਣੇ ਚੰਡੀਗੜ੍ਹ ਦੇ ਨਵੇਂ ਡੀ. ਜੀ. ਪੀ <br/>

ਅਜੀਤ ਡੈਸਕ 16-07-2025
ਚੰਡੀਗੜ੍ਹ, 15 ਜੁਲਾਈ (ਕਪਿਲ ਵਧਵਾ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਈ. ਪੀ. ਐਸ ਅਧਿਕਾਰੀ ਡਾ. ਸਾਗਰ ਪ੍ਰੀਤ ਹੁੱਡਾ ਨੂੰ ਚੰਡੀਗੜ੍ਹ ਦੇ ਨਵਾਂ ਡੀ. ਜੀ. ਪੀ ਵਜੋਂ ਨਿਯੁਕਤ ਕੀਤਾ ਹੈ | ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਪੱਤਰ ਅਨੁਸਾਰ ਏ. ਜੀ. ਐਮ. ਯੂ. ਟੀ. ਕਾਡਰ ਦੇ 1997 ਬੈਚ ਦੇ ਆਈ. ਪੀ. ਐਸ ਅਧਿਕਾਰੀ ਡਾ. ਹੁੱਡਾ ਨੂੰ ਤੁਰੰਤ ਪ੍ਰਭਾਵ ਨਾਲ ਦਿੱਲੀ ਤੋਂ ਤਬਦੀਲ ਕਰਕੇ ਚੰਡੀਗੜ੍ਹ ਦਾ ਡੀ. ਜੀ. ਪੀ. ਨਿਯੁਕਤ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਵਲੋਂ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲਿਆ ਜਾਵੇਗਾ | ਜਾਣਕਾਰੀ ਅਨੁਸਾਰ ਆਈ. ਪੀ. ਐਸ. ਹੁੱਡਾ ਪਹਿਲਾਂ ਚੰਡੀਗੜ੍ਹ ਏ.ਐੱਸ.ਪੀ ਵਜੋਂ ਸੇਵਾ ਨਿਭਾਅ ਚੁੱਕੇ ਹਨ | ਇਸ ਤੋਂ ਪਹਿਲਾਂ ਆਈ. ਪੀ. ਐਸ ਪੁਸ਼ਪੇਂਦਰ ਕੁਮਾਰ ਚੰਡੀਗੜ੍ਹ ਦੇ ਡੀ. ਜੀ. ਪੀ ਦਾ ਚਾਰਜ ਸੰਭਾਲ ਰਹੇ ਸਨ | ਕੇਂਦਰ ਵਲੋਂ ਉਨ੍ਹਾਂ ਨੂੰ ਇਹ ਅਹੁਦਾ ਨਵੇਂ ਡੀ. ਜੀ. ਪੀ ਦੀ ਨਿਯੁਕਤੀ ਤੱਕ ਦਿੱਤਾ ਗਿਆ ਸੀ | ਮੌਜੂਦਾ ਕੀਤੀ ਗਈ ਨਿਯੁਕਤੀ ਕਾਰਨ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ 'ਚ ਆਉਣ ਵਾਲੇ ਦਿਨਾਂ ਵਿਚ ਸੰਭਾਵੀ ਤੌਰ 'ਤੇ ਬਦਲਾਅ ਦੇਖੇ ਜਾ ਸਕਦੇ ਹਨ |

ਪਿਛਲੀ ਖ਼ਬਰ ਪੀ.ਜੀ.ਆਈ ਚੰਡੀਗੜ੍ਹ 'ਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਸਕੂਲ ਬਠਲਾਣਾ ਦੇ ਬੱਚਿਆਂ ਨੇ ਲਿਆ ਬੂਟਿਆਂ ਦੀ ਦੇਖਭਾਲ ਦਾ ਅਹਿਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।