17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੀ.ਜੀ.ਆਈ ਚੰਡੀਗੜ੍ਹ 'ਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮਨਾਇਆ <br/>

ਮੁੱਖ ਮਹਿਮਾਨ ਮੈਡੀਕਲ ਸੁਪਰਡੈਂਟ ਡਾ. ਵਿਪਿਨ ਕੌਸ਼ਲ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਨਾਲ ਡਾ. ਅਤੁਲ ਪਰਾਸ਼ਰ, ਜਸਪਾਲ ਕੌਰ ਸੀ.ਐਨ.ਓ ਤੇ ਹੋਰ ਡਾਕਟਰ | ਅਜੀਤ ਤਸਵੀਰ <br/> 16-07-2025
ਚੰਡੀਗੜ੍ਹ, 15 ਜੁਲਾਈ (ਮਾਰਕੰਡਾ)-ਵਿਸ਼ਵ ਪਲਾਸਟਿਕ ਸਰਜਰੀ ਦਿਵਸ 'ਤੇ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਪਲਾਸਟਿਕ ਸਰਜਰੀ ਵਿਭਾਗ ਨੇ ਜਲਣ (ਅੱਗ ਲੱਗਣ) ਦੀ ਦੇਖਭਾਲ 'ਚ ਚਮੜੀ ਦਾਨ ਦੀ ਮਹੱਤਵਪੂਰਨ ਭੂਮਿਕਾ ਲਈ ਜਾਗਰੂਕਤਾ ਸੰਮੇਲਨ ਕਰਵਾਇਆ ਗਿਆ | ਇਸ ਪਲਾਸਟਿਕ ਸਰਜਰੀ ਦਿਵਸ ਦਾ ਉਦਘਾਟਨ ਡਾ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ ਪੀ.ਜੀ.ਆਈ ਨੇ ਮੁੱਖ ਮਹਿਮਾਨ ਨੇ ਕੀਤਾ | ਜਿਨ੍ਹਾਂ ਨੇ ਚਮੜੀ ਦਾਨ ਅਤੇ ਜਨਤਕ ਸਿੱਖਿਆ ਨੂੰ ਉਤਸ਼ਾਹਿਤ ਕਰਨ 'ਚ ਵਿਭਾਗ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਚਮੜੀ ਦਾਨ, ਅੰਗ ਦਾਨ ਵਾਂਗ ਹੀ ਹੈ | ਜੋ ਜੀਵਨ ਦਾ ਇਕ ਤੋਹਫ਼ਾ ਹੈ | ਪੀ.ਜੀ.ਆਈ ਦੀ ਮੁੱਖ ਨਰਸਿੰਗ ਅਫ਼ਸਰ ਜਸਪਾਲ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਅਤੇ ਦਾਨੀਆਂ ਦੀ ਪ੍ਰੇਰਣਾ ਨੂੰ ਸੁਵਿਧਾਜਨਕ ਬਣਾਉਣ 'ਚ ਨਰਸਿੰਗ ਅਫ਼ਸਰਾਂ ਦੀ ਲਾਜ਼ਮੀ ਭੂਮਿਕਾ 'ਤੇ ਜ਼ੋਰ ਦਿੱਤਾ | ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਅਤੁਲ ਪਰਾਸ਼ਰ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਪੀ.ਜੀ.ਆਈ ਨੇ ਸਰੀਰ ਨੂੰ ਅੱਗ ਲੱਗ ਜਾਣ, ਚਮੜੀ ਮੱਚਣਾ ਅਤੇ ਹੋਰ ਸਰਜਰੀ 'ਚ ਲਗਾਤਾਰ ਤਰੱਕੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਦਾਨ ਕੀਤੀ ਚਮੜੀ ਇਕ ਅਸਥਾਈ ਜੈਵਿਕ ਡਰੈਸਿੰਗ ਵਜੋਂ ਕੰਮ ਕਰਦੀ ਹੈ | ਕੱਚੇ ਜ਼ਖ਼ਮਾਂ ਦੀ ਰੱਖਿਆ ਕਰਨਾ, ਤਰਲ ਪਦਾਰਥਾਂ ਦੇ ਨੁਕਸਾਨ ਨੂੰ ਘੱਟ ਕਰਨਾ, ਲਾਗ ਨੂੰ ਰੋਕਣਾ ਅਤੇ ਇਲਾਜ ਜਾਂ ਹੋਰ ਸਰਜਰੀ ਲਈ ਸਮਾਂ ਦੇਣਾ | ਫਿਰ ਵੀ ਲੋੜ ਦੇ ਬਾਵਜੂਦ, ਚਮੜੀ ਦਾਨ ਬਾਰੇ ਜਾਗਰੂਕਤਾ ਸੀਮਤ ਰਹਿੰਦੀ ਹੈ | ਪਲਾਸਟਿਕ ਸਰਜਰੀ ਦੇ ਪ੍ਰੋਫੈਸਰ ਅਤੇ ਪੀ.ਜੀ.ਆਈ ਚਮੜੀ ਬੈਂਕ ਦੇ ਨੋਡਲ ਅਫ਼ਸਰ ਡਾ. ਪਰਮੋਦ ਕੁਮਾਰ ਨੇ ਦੱਸਿਆ ਕਿ ਸਿੰਪੋਜ਼ੀਅਮ ਵਿਚ ਪੀ.ਜੀ.ਆਈ ਦੇ 250 ਤੋਂ ਵੱਧ ਨਰਸਿੰਗ ਅਫ਼ਸਰਾਂ ਨੇ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਸਿੰਪੋਜ਼ੀਅਮ ਦਾ ਉਦੇਸ਼ ਆਈ.ਸੀ.ਯੂ ਅਤੇ ਟਰਾਮਾ ਨਰਸਿੰਗ ਅਫ਼ਸਰਾਂ ਨੂੰ ਸ਼ਾਮਿਲ ਕਰਕੇ ਇਸ ਗਿਆਨ ਦੇ ਪਾੜੇ ਨੂੰ ਪੂਰਾ ਕਰਨਾ ਹੈ | ਪਲਾਸਟਿਕ ਸਰਜਰੀ ਵਿਭਾਗ ਨਾ ਸਿਰਫ਼ ਜਾਨਾਂ ਬਚਾ ਰਿਹਾ ਹੈ ਬਲਕਿ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਦੀ ਅਸਲ ਭਾਵਨਾ ਨੂੰ ਵੀ ਦਰਸਾਉਂਦਾ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਚ 700 ਤੋਂ ਵੱਧ ਬੂਟੇ ਲਗਾਏ <br/> ਅਗਲੀ ਖ਼ਬਰ ਡਾ. ਸਾਗਰ ਪ੍ਰੀਤ ਹੁੱਡਾ ਬਣੇ ਚੰਡੀਗੜ੍ਹ ਦੇ ਨਵੇਂ ਡੀ. ਜੀ. ਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।