17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਕਾਰੀ ਸਕੂਲ ਬਠਲਾਣਾ ਦੇ ਬੱਚਿਆਂ ਨੇ ਲਿਆ ਬੂਟਿਆਂ ਦੀ ਦੇਖਭਾਲ ਦਾ ਅਹਿਦ <br/>

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਠਲਾਣਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਪ੍ਰਯੋਗ ਫਾਊਾਡੇਸ਼ਨ ਦੇ ਅਹੁਦੇਦਾਰ, ਪਿੰਡ ਦੇ ਪਤਵੰਤੇ ਤੇ ਸਕੂਲ ਅਧਿਆਪਕ | ਤਸਵੀਰ : ਵਰਿੰਦਰਜੀਤ ਸਿੰਘ <br/> 16-07-2025
ਐੱਸ. ਏ. ਐੱਸ. ਨਗਰ, 15 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਠਲਾਣਾ ਵਿਖੇ ਪ੍ਰਯੋਗ ਫਾਊਾਡੇਸ਼ਨ ਨੇ ਨਵੀਂ ਪਹਿਲ ਕਰਦੇ ਹੋਏ ਸਕੂਲੀ ਵਿਦਿਆਰਥੀਆਂ ਤੋਂ ਬੂਟਿਆਂ ਨੂੰ ਰੁੱਖ ਬਣਾਉਣ ਲਈ ਦੇਖਭਾਲ ਦਾ ਅਹਿਦ ਲਿਆ ਅਤੇ ਸਕੂਲ ਵਿਚ 'ਸੈਲਫੀ ਵਿਦ ਟ੍ਰੀ ਮੁਹਿੰਮ' ਦੀ ਸ਼ੁਰੂਆਤ ਕੀਤੀ | ਇਸ ਮੌਕੇ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਠਲਾਣਾ ਨੇ ਕਿਹਾ ਕਿ ਅੱਜ ਬੂਟਿਆਂ ਨੂੰ ਲਗਾਉਣ ਨਾਲੋਂ ਉਨ੍ਹਾਂ ਦੀ ਦੇਖਭਾਲ ਕਰਨਾ ਜ਼ਿਆਦਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਅੱਜ ਪ੍ਰਯੋਗ ਫਾਊਾਡੇਸ਼ਨ ਦੀ ਮਦਦ ਨਾਲ ਸਕੂਲ ਵਿਚ ਇਕ ਦਰਜਨ ਤੋਂ ਵੱਧ ਫ਼ਲਦਾਰ ਬੂਟੇ ਲਗਾਏ ਗਏ, ਜਿਨ੍ਹਾਂ ਵਿਚ ਜਾਮੁਨ, ਅੰਬ, ਅਮਰੂਦ ਤੇ ਅਨਾਰ ਆਦਿ ਦੇ ਬੂਟੇ ਸ਼ਾਮਿਲ ਹਨ | ਪ੍ਰੋਗਰਾਮ ਦੌਰਾਨ ਉਚੇਚੇ ਤੌਰ 'ਤੇ ਪੁੱਜੀ ਸਮਾਜ ਸੇਵੀ ਪੂਜਾ ਜੈਸਵਾਲ ਨੇ ਕਿਹਾ ਕਿ ਸਕੂਲੀ ਬੱਚੇ ਦੋ-ਦੋ ਬੱਚਿਆਂ ਦਾ ਸਮੂਹ ਬਣਾ ਕੇ ਇਕ-ਇਕ ਬੂਟੇ ਨੂੰ ਗੋਦ ਲੈਣਗੇ | ਛੇ ਮਹੀਨਿਆਂ ਤੱਕ ਬੂਟਿਆਂ ਦੀ ਦੇਖਭਾਲ ਕਰਨ ਤੋਂ ਬਾਅਦ ਹਰ ਮਹੀਨੇ ਬੱਚੇ ਬੂਟੇ ਨਾਲ ਸੈਲਫੀ ਲੈ ਕੇ ਪ੍ਰਯੋਗ ਫਾਊਾਡੇਸ਼ਨ ਨੂੰ ਭੇਜਣਗੇ | ਇਸ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਬੂਟਿਆਂ ਦਾ ਨਿਰੀਖਣ ਕਰਨ ਤੋਂ ਬਾਅਦ ਬਿਹਤਰ ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਾਂਅ ਵਾਲੀਆਂ ਤਖ਼ਤੀ ਬੂਟਿਆਂ ਦੇ ਸਾਹਮਣੇ ਲਗਾਈਆਂ ਜਾਣਗੀਆਂ ਤਾਂ ਜੋ ਭਵਿੱਖ ਵਿਚ ਇੱਥੇ ਆਉਣ ਵਾਲੇ ਬੱਚੇ ਇਸ ਤੋਂ ਪ੍ਰੇਰਿਤ ਹੋ ਸਕਣ | ਇਸੇ ਦੌਰਾਨ ਪ੍ਰਯੋਗ ਫਾਊਾਡੇਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ 7ਵੀਂ ਅਤੇ 8ਵੀਂ ਜਮਾਤ ਦੇ ਬੱਚਿਆਂ ਨੂੰ ਬੂਟਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਮੌਕੇ ਸਮਾਜ ਸੇਵੀ ਪਵਨ ਕੁਮਾਰ, ਪਿੰਡ ਦੇ ਸਰਪੰਚ ਹਰਪਾਲ ਸਿੰਘ, ਸਾਬਕਾ ਸਰਪੰਚ ਵਜ਼ੀਰ ਸਿੰਘ, ਗਿਆਨੀ ਨਿਰਮਲ ਸਿੰਘ, ਬਲਜੀਤ ਸਿੰਘ, ਮੋਹਨ ਸਿੰਘ ਠੇਕੇਦਾਰ, ਜਰਨੈਲ ਸਿੰਘ, ਸੁਰਮੱੁਖ ਸਿੰਘ, ਨਾਗਰ ਸਿੰਘ ਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਪ੍ਰਯੋਗ ਫਾਊਾਡੇਸ਼ਨ ਜ਼ਿਲ੍ਹਾ ਮੁਹਾਲੀ ਦੇ ਨੁਮਾਇੰਦੇ ਦਵਿੰਦਰ ਸਿੰਘ ਤੇ ਗੁਰਸ਼ਰਨ ਸਿੰਘ ਸਮੇਤ ਮਿਡਲ ਸਕੂਲ ਅਧਿਆਪਕਾ ਜਸਵਿੰਦਰ ਕੌਰ, ਆਭਾ ਮਹਿਤਾ, ਮਮਤਾ, ਪ੍ਰਾਇਮਰੀ ਸਕੂਲ ਅਧਿਆਪਕਾ ਪੂਜਾ ਤੇ ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਸਾਗਰ ਪ੍ਰੀਤ ਹੁੱਡਾ ਬਣੇ ਚੰਡੀਗੜ੍ਹ ਦੇ ਨਵੇਂ ਡੀ. ਜੀ. ਪੀ <br/> ਅਗਲੀ ਖ਼ਬਰ ਡਾ. ਹਰ ਅੰਮਿ੍ਤ ਸਿੰਘ ਸੰਧੂ ਨੂੰ ਅੰਤਰਰਾਸ਼ਟਰੀ ਸਨਮਾਨ ਨਾਲ ਕੀਤਾ ਜਾਵੇਗਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।