ਚੰਡੀਗੜ੍ਹ, 15 ਜੁਲਾਈ (ਮਾਰਕੰਡਾ)- ਦਿ ਅਮਰੀਕਨ ਸੁਸਾਇਟੀ ਆਫ਼ ਸਿਵਲ ਇੰਜੀਨੀਅਰਜ਼ (ਏ.ਐਸ.ਸੀ.ਈ) ਨੇ ਡਿਸਟਿੰਗਵਿਸ਼ਡ ਸਰਵਿਸ ਮੈਡਲ2025 ਦੇ ਵਿਜੇਤਾਵਾਂ ਦਾ ਐਲਾਨ ਕੀਤਾ | ਜਿਸ 'ਚ ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਚੰਡੀਗੜ੍ਹ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਏ.ਐਸ.ਸੀ.ਈ ਇੰਡੀਆ ਸੈਕਸ਼ਨ ਦੇ ਮੌਜੂਦਾ ਪ੍ਰਧਾਨ ਡਾ. ਹਰ ਅੰਮਿ੍ਤ ਸਿੰਘ ਸੰਧੂ ਦਾ ਨਾਂਅ ਵੀ ਸ਼ਾਮਿਲ ਹੈ | ਇਹ ਉਨ੍ਹਾਂ ਦੀਆਂ ਸਿਵਲ ਇੰਜੀਨੀਅਰਿੰਗ ਪੇਸ਼ੇ ਨੂੰ ਉੱਚਾਈਆਂ 'ਤੇ ਲੈ ਜਾਣ ਅਤੇ ਏ.ਐਸ.ਸੀ.ਈ ਦੇ ਮਿਸ਼ਨ ਨੂੰ ਅੱਗੇ ਵਧਾਉਣ ਵੱਲ ਉਨ੍ਹਾਂ ਦੇ ਉਤਕਿ੍ਸ਼ਟ ਯਤਨਾਂ ਦੀ ਕਦਰ ਹੈ | ਡਾ. ਸੰਧੂ ਨੇ 2014 'ਚ ਪੈੱਕ 'ਚ ਏ.ਐਸ.ਸੀ.ਈ ਚੈਪਟਰ ਦੀ ਸਥਾਪਨਾ ਕੀਤੀ ਸੀ | ਉਨ੍ਹਾਂ ਨੂੰ 2016 ਅਤੇ 2020 'ਚ ਏ.ਐਸ.ਸੀ.ਈ ਹੈੱਡਕਵਾਰਟਰ ਵਲੋਂ ਆਉਟਸਟੈਂਡਿੰਗ ਫੈਕਲਟੀ ਐਡਵਾਈਜ਼ਰ ਐਵਾਰਡ ਮਿਲੇ | ਉਨ੍ਹਾਂ ਦੀ ਅਗਵਾਈ ਹੇਠ ਚੰਡੀਗੜ੍ਹ 'ਚ ਸਥਿਰਤਾ ਵਿਸ਼ੇ 'ਤੇ ਇਕ ਅੰਤਰਰਾਸ਼ਟਰੀ ਏ.ਐਸ.ਸੀ.ਈ ਕਾਨਫਰੰਸ ਕਰਵਾਈ ਗਈ ਸੀ | ਪੈੱਕ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਐਸ. ਕੇ. ਸਿੰਘ ਨੇ ਡਾ. ਸੰਧੂ ਨੂੰ ਵਧਾਈ ਦਿੱਤੀ |