08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਹੜ੍ਹ ਪੀੜਤਾਂ ਵਾਸਤੇ ਰਾਸ਼ਨ ਕਿੱਟਾਂ ਅਤੇ ਪਸ਼ੂਆਂ ਵਾਸਤੇ ਫੀਡ ਤੇ ਚੋਕਰ ਵੰਡਿਆ <br/>

ਅਜੀਤ ਡੈਸਕ 01-09-2025
ਪੱਟੀ, 31 ਅਗਸਤ, (ਕਾਲੇਕੇ, ਖਹਿਰਾ)-ਸਤਲੁਜ- ਬਆਸ ਦਰਿਆ ਵਿਚ ਆਏ ਜਬਰ ਦਸਤ ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਗੁਦਾਈਕੇ, ਜੱਲੋਕੇ, ਸੀਤੋ, ਸੀਤੋ ਮੈੈਂ ਝੁਗੀਆਂ, ਪਾਰਲੇ ਜੱਲੋਕੇ ਅਤੇ ਕੋਟਬੁੱਢਾ ਆਦਿ ਪਿੰਡਾਂ ਅੰਦਰ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ | ਇਸ ਮੁਸੀਬਤ ਦੀ ਘੜੀ ਵਿਚ ਕਿਸਾਨਾਂ- ਮਜ਼ਦੂਰਾਂ ਅਤੇ ਹਥਾੜ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਰਣਜੀਤ ਸਿੰਘ ਚੀਮਾ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਚੇਅਰਮੈਨ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਪੰਜਾਬ, ਜਰਨਲ ਸੈਕਟਰੀ ਡਾ. ਸੰਨੀ ਆਹਲੂਵਾਲੀਆਂ ਚੇਅਰਮੈਨ ਸੀਵਰੇਜ ਬੋਰਡ ਪੰਜਾਬ, ਚੇਅਰਮੈਨ ਪ੍ਰਭਜੀਤ ਮੋਹਾਲੀ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਵਲੋਂ ਖਾਣ ਵਾਲੀਆਂ ਜਰੂਰੀ ਵਸਤੂਆਂ ਦੀਆਂ ਕਿੱਟਾਂ, ਪਸ਼ੂਆਂ ਵਾਸਤੇ ਫੀਡ ਤੇ ਚੌਕਰ ਕਿਸਾਨਾਂ ਵਿਚ ਵੰਡਿਆਂ ਗਿਆ | ਚੇਅਰਮੈਨ ਚੀਮਾ ਨੇ ਇਸ ਰਾਸ਼ਨ ਵੰਡ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੁਦਰਤੀ ਆਈ ਹੜ੍ਹਾਂ ਦੀ ਆਫਤ ਨੇ ਭਾਰੀ ਤਬਾਹੀ ਮਚਾਈ ਹੈ | ਕਿਸਾਨਾਂ ਦੀਆਂ ਫਸਲਾਂ ਤਹਿਸ ਨਹਿਸ ਹੋ ਗਈਆਂ ਹਨ, ਡੰਗਰ ਰੁੜ ਗਏ ਅਤੇ ਕੁਝ ਮਰ ਗਏ, ਘਰਾਂ ਅੰਦਰ ਪਾਣੀ ਭਰ ਗਿਆ | ਇਸ ਮੌਕੇ ਹੜ੍ਹ ਪੀੜਤ ਪਰਿਵਾਰ ਬਹੁਤ ਦੁਖੀ ਹਨ | ਇਸ ਮੌਕੇ ਸਰਪੰਚ ਰਣਜੀਤ ਸਿੰਘ ਵਿਰਕ ਕੋਟਬੁੱਢਾ ਅਤੇ ਵਿਰਸਾ ਸਿੰਘ ਰੱਤਾ ਗੁੱਦਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹਾਂ ਨਾਲ ਹੋਈ ਬਰਬਾਦੀ ਕਾਰਨ ਕੇਂਦਰ ਸਰਕਾਰ ਪੰਜਾਬ ਲਈ ਪੈਕਜ ਦਾ ਐਲਾਨ ਕਰੇ- ਪੰਡੋਰੀ <br/> ਅਗਲੀ ਖ਼ਬਰ ਫਤਿਆਬਾਦ ਵਿਖੇ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਚੌਪਹਿਰਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।