08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦਾਣਾ ਮੰਡੀ ਪਾਖਰਪੁਰਾ ਵਿਖੇ ਸਮੂਹ ਆੜ੍ਹਤੀਏ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਜੈਂਤੀਪੁਰ, 7 ਸਤੰਬਰ (ਭੁਪਿੰਦਰ ਸਿੰਘ ਗਿੱਲ)-ਦਾਣਾ ਮੰਡੀ ਪਾਖਰਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਦਾਣਾ ਮੰਡੀ ਪਾਖਰਪੁਰ ਦੀ ਝੋਨੇ ਦੇ ਸੀਜ਼ਨ ਦੀ ਸ਼ੁਰੂ ਕੀਤੀ ਗਈ।

ਅਜੀਤ ਡੈਸਕ 08-09-2026
ਜੈਂਤੀਪੁਰ, 7 ਸਤੰਬਰ (ਭੁਪਿੰਦਰ ਸਿੰਘ ਗਿੱਲ)-ਦਾਣਾ ਮੰਡੀ ਪਾਖਰਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਦਾਣਾ ਮੰਡੀ ਪਾਖਰਪੁਰ ਦੀ ਝੋਨੇ ਦੇ ਸੀਜ਼ਨ ਦੀ ਸ਼ੁਰੂ ਕੀਤੀ ਗਈ। ਇਸ ਮੌਕੇ ਮੰਡੀ ਬੋਰਡ ਸਕੱਤਰ ਅਮਨਦੀਪ ਸਿੰਘ, ਪ੍ਰਧਾਨ ਗੁਰਮੀਤ ਸਿੰਘ ਬੱਲ, ਕੁਲਦੀਪ ਸਿੰਘ ਕਾਹਲੋਂ ਮੰਡੀ ਇੰਚਾਰਜ, ਰਾਜਕਰਨ ਕੁਮਾਰ ਲੇਖਾਕਾਰ ਵਿਸ਼ੇਸ਼ ਤੌਰ ’ਤੇ ਪਹੁੰਚੇ ਦਾਣਾ ਮੰਡੀ ਪਾਖਰਪੁਰ ਦੇ ਸਮੂਹ ਆੜ੍ਹਤੀਆਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਤੇ ਮੰਡੀ ਵਿਚ ਝੋਨੇ ਦੀ ਨਵੀਂ ਫ਼ਸਲ ਦਾ ਸੁਭ ਮਹੂਰਤ ਕੀਤਾ ਗਿਆ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਉਪਰੰਤ ਉਨ੍ਹਾਂ ਵਲੋਂ ਮਾਰਕੀਟ ਕਮੇਟੀ ਮਜੀਠਾ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ ਵਿਚ ਰੁਲਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਬੌਬੀ ਸੋਢੀ, ਦਿਲਬਾਗ ਸਿੰਘ ਸੋਹੀ, ਹਰਪ੍ਰੀਤ ਸਿੰਘ ਹੈਪੀ ਬੱਜੂਮਾਨ, ਮਨਜੀਤ ਸਿੰਘ ਮੰਨੂ ਬੱਲ, ਦਲਬੀਰ ਸਿੰਘ ਬੱਲ, ਜਸਬੀਰ ਸਿੰਘ ਬੱਲ ਸ਼ੇਖੂਪੁਰਾ, ਗੁਰਪ੍ਰੀਤ ਸਿੰਘ ਗੋਪੀ ਕਾਹਲੋਂ, ਸੋਨੂੰ ਸੋਢੀ, ਰੋਬਿਨ ਸਿੰਘ ਉਪਲ, ਬਲਜਿੰਦਰ ਸਿੰਘ ਬੱਜੂਮਾਨ, ਜਗਦੀਪ ਸਿੰਘ ਬੂਰਾ, ਨਵਰੋਜ ਸਿੰਘ, ਵਿਪਨ ਕੁਮਾਰ ਸੋਢੀ, ਰਿੰਕੂ ਸੋਢੀ, ਬਿੱਟੂ ਪੁਰੀ, ਮਹੇਸ਼ ਦਾਸ ਖੋਸਲਾ, ਹਰਮਨ ਸਿੰਘ ਟਰਪਈ, ਸੰਜੀਵ ਕੁਮਾਰ ਬਿੱਲਾ ਸੋਢੀ, ਪ੍ਰਦੀਪ ਕੁਮਾਰ ਪੁਰੀ, ਬਿੱਟੂ ਪੁਰੀ, ਗੁਰਪ੍ਰੀਤ ਸਿੰਘ ਐੱਚ. ਆਰ., ਇੰਦਰਜੀਤ ਸਿੰਘ ਰੰਧਾਵਾ, ਨਵਰੋਜ ਸਿੰਘ ਬੱਜੂਮਾਨ, ਅਵਤਾਰ ਸਿੰਘ ਕਾਹਲੋਂ, ਲਾਟੀ ਖਰੀਦਦਾਰ, ਵੱਡੀ ਗਿਣਤੀ ’ਚ ਆੜ੍ਹਤੀਏ ਤੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਸਖੀਆਂ ਦੀ ਵਿਸ਼ਾਲ ਮੀਟਿੰਗ ਕਰਵਾਈ ਅਗਲੀ ਖ਼ਬਰ ‘ ਹਾਂ ਮੈਂ ਵੀ ਮੋਹਨਜੀਤ ਸਿੰਘ ਹਾਂ’ : ਭਾਈ ਗੁਰਜੰਟ ਸਿੰਘ ਪੱਡੇਆਣਾ ਕਿਹਾ : ਮਰਦੇ ਦਮ ਤੱਕ ਨਸ਼ਿਆਂ ਦੇ ਖ਼ਿਲਾਫ਼ ਲੜਦਾ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।