ਅਜਨਾਲਾ, ਗੱਗੋਮਾਹਲ, ਰਮਦਾਸ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਭਿਆਨਕ ਹੜ੍ਹਾਂ ਦੀ ਬੁਰੀ ਤਰ੍ਹਾਂ ਨਾਲ ਮਾਰ ਝੱਲਦੇ ਹੋਏ ਸੰਕਟ ਵਿਚ ਫਸੇ ਹਜ਼ਾਰਾਂ ਲੋਕਾਂ ਨੂੰ ਇੰਦਰ ਦੇਵਤਾ ਨੇ ਵੀ ਲਗਾਤਾਰ 2 ਦਿਨ ਮੀਂਹ ਪਾ ਕੇ ਬੁਰੀ ਤਰ੍ਹਾਂ ਝੰਬਿਆ ਹੈ ¢ ਪਹਿਲਾਂ ਹੀ ਹੜ੍ਹਾਂ ਨਾਲ ਘਰਾਂ ਵਿਚ ਬਹੁਤ ਜ਼ਿਆਦਾ ਪਾਣੀ ਆਉਣ ਕਰਕੇ ਲੋਕਾਂ ਨੂੰ ਛੱਤਾਂ ਉੱਪਰ ਪਲਾਸਟਿਕ ਦੀਆਂ ਤਰਪਾਲਾਂ ਦੇ ਆਸ਼ਿਆਨੇ ਬਣਾ ਕੁਦਰਤ ਦੀ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਸੀ |
ਹੜ੍ਹ ਪੀੜਤਾਂ ਦੀ ਮਦਦ ਲਈ ਇੰਦਰਜੀਤ ਨਿੱਕੂ ਅਤੇ ਸੁਨੰਦਾ ਸ਼ਰਮਾ ਨੇ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਵੰਡਿਆ
ਹੜ੍ਹ ਪ੍ਰਭਾਵਿਤ ਲੋਕਾਂ ਲਈ ਜਿੱਥੇ ਆਮ ਲੋਕ ਅੱਗੇ ਆਏ ਹਨ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਲੋਕ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ¢ ਅੱਜ ਪੰਜਾਬ ਦੇ ਨਾਮਵਰ ਗਾਇਕ ਇੰਦਰਜੀਤ ਨਿੱਕੂ ਗਾਇਕ ਕਰਨ ਅÏਜਲਾ ਵੱਲੋਂ ਭੇਜੀ ਕਿਸ਼ਤੀ ਲੈ ਕੇ ਅਜਨਾਲਾ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਉਕਤ ਕਿਸ਼ਤੀ ਨੂੰ ਆਪਣੇ ਹੱਥੀਂ ਚਲਾ ਕੇ ਰਾਵੀ ਦਰਿਆ 'ਚ ਆਏ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਰਾਹਤ ਸਮਗਰੀ ਵੰਡੀ¢ ਦੇਰ ਸ਼ਾਮ ਨੂੰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਅਜਨਾਲਾ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਵੰਡਿਆ¢
ਸੱਕੀ ਨਾਲੇ ਦਾ ਪੁਲ ਮਾਮੂਲੀ ਨੁਕਸਾਨਿਆ, ਡੀ.ਸੀ ਨੇ ਲੋਕ ਨਿਰਮਾਣ ਵਿਭਾਗ ਨੂੰ ਤੁਰੰਤ ਨੁਕਸਾਨੇ ਹਿੱਸੇ ਨੂੰ ਠੀਕ ਕਰਨ ਦੇ ਦਿੱਤੇ ਨਿਰਦੇਸ਼
ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਅਜਨਾਲਾ ਸ਼ਹਿਰ ਨਾਲ ਵਗਦੇ ਸੱਕੀ ਨਾਲੇ ਵਿਚ ਵੀ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਕਾਰਨ ਸ਼ਹਿਰ ਅੰਦਰ ਪਾਣੀ ਆਉਣ ਦੀ ਚਿੰਤਾ ਸਤਾ ਰਹੀ ਹੈ ¢ ਉਕਤ ਸੱਕੀ ਨਾਲੇ ਦੇ ਪੁਲ ਨੂੰ ਮਾਮੂਲੀ ਨੁਕਸਾਨ ਦਾ ਪਤਾ ਚੱਲਦਿਆਂ ਹੀ ਰਾਹਤ ਕਾਰਜ ਵਿਚ ਜੁਟੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਵਲੋਂ ਲੋਕ ਨਿਰਮਾਣ ਵਿਭਾਗ ਨੂੰ ਪੁਲ ਦੇ ਨਿਰੀਖਣ ਅਤੇ ਨੁਕਸਾਨੇ ਹਿੱਸੇ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ ¢ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੀ ਅਗਵਾਈ ਹੇਠ ਹੜ੍ਹਾਂ ਨਾਲ ਪ੍ਰਭਾਵਿਤ ਇਲਾਕੇ ਵਿਚ ਬਚਾਅ ਅਤੇ ਰਾਹਤ ਦੇ ਕਾਰਜ ਨਿਰੰਤਰ ਜਾਰੀ ਹਨ, ਹੁਣ ਤੱਕ ਬਚਾਅ ਲਈ ਕੰਮ ਕਰ ਰਹੀਆਂ ਵੱਖ ਵੱਖ ਟੀਮਾਂ ਨੇ 2500 ਤੋਂ ਵੱਧ ਪਾਣੀ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਹੈ¢ ਅੱਜ ਐਨਡੀਆਰਐਫ ਦੀ ਟੀਮ ਨੇ ਲਗਭਗ ਡੁੱਬਣ ਕਿਨਾਰੇ ਇੱਕ ਨÏਜਵਾਨ ਦੀ ਜਾਨ ਬਚਾਅ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ¢ ਐੱਸ.ਐੱਸ.ਪੀ ਮਨਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ 1 ਸਤੰਬਰ ਤੋਂ ਹੜ੍ਹ ਪੀੜਤਾਂ ਨੂੰ ਡਰੋਨ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ¢
ਹੜ੍ਹਾਂ ਦੀ ਮਾਰ ਝੱਲ ਰਹੇ ਅਜਨਾਲਾ ਅਤੇ ਰਮਦਾਸ ਖੇਤਰ ਦੇ ਲੋਕਾਂ ਨੂੰ ਹੁਣ ਮੀਂਹ ਨੇ ਝੰਬਿਆ
ਅਜੀਤ ਡੈਸਕ
01-09-2025