04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੁਲਤਾਨਵਿੰਡ ਅੱਪਰ ਦੁਆਬ ਨਹਿਰ ਦੇ ਸੁੰਦਰੀਕਰਨ ਦਾ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਲਿਆ ਜਾਇਜ਼ਾ <br/>

ਸੁਲਤਾਨਵਿੰਡ ਦੀ ਅੱਪਰ ਦੁਆਬ ਦਾ ਜਾਇਜ਼ਾ ਲੈਂਦੇ ਹੋਏ ਐੱਮ. ਪੀ. ਗੁਰਜੀਤ ਸਿੰਘ ਔਜਲਾ ਨਾਲ ਹਨ ਬਾਬਾ ਅਮਰਜੀਤ ਸਿੰਘ, ਸਰਬਜੀਤ ਸਿੰਘ ਸੋਨੂੰ ਅਤੇ ਹੋਰ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 20-07-2025
ਸੁਲਤਾਨਵਿੰਡ, 19 ਜੁਲਾਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਤਰਨ-ਤਾਰਨ ਰੋਡ ਸਥਿਤ ਅਪਰ ਦੁਆਬ ਨਹਿਰ ਅਤੇ ਇਸ ਕਿਨਾਰੇ ਬਣ ਰਹੀ ਸੈਰਗਾਹ ਦਾ ਅੱਜ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜਾਇਜ਼ਾ ਲਿਆ ਗਿਆ | ਜਾਣਕਾਰੀ ਦਿੰਦਿਆ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੁਲਤਾਨਵਿੰਡ ਅਤੇ ਕੋਟ ਮਿੱਤ ਸਿੰਘ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਦੀ ਸਹੂਲਤ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਕੋਟ ਮਿੱਤ ਸਿੰਘ ਤੋਂ ਸੁਲਤਾਨਵਿੰਡ ਨਹਿਰ ਅਤੇ ਸੁਲਤਾਨਵਿੰਡ ਤੋਂ ਪੁੱਲ ਤਾਰਾਂ ਵਾਲਾ ਤੱਕ ਨਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਅਤੇ ਨਹਿਰ ਕਿਨਾਰੇ ਸੈਰਗਾਹ ਬਣਾਈ ਜਾ ਰਹੀ ਹੈ ਜਿਸ ਦਾ ਮੁੱਖ ਟੀਚਾ ਹੈ ਕਿ ਸੁਲਤਾਨਵਿੰਡ ਅਤੇ ਕੋਟ ਮਿੱਤ ਸਿੰਘ ਇਲਾਕੇ 'ਚ ਲੋਕਾਂ ਦੇ ਸੈਰ ਕਰਨ ਲਈ ਕੋਈ ਪਾਰਕ ਨਹੀਂ ਹੈ ਅਤੇ ਲੋਕਾਂ ਨੂੰ ਇਸ ਸੈਰਗਾਹ ਬਣਨ ਕਰਕੇ ਪਾਰਕਾਂ ਦੀ ਕਮੀ ਨਹੀਂ ਹੋਵੇਗੀ ਅਤੇ ਲੋਕ ਆਪਣੀ ਮਰਜੀ ਅਨੁਸਾਰ ਇਥੇ ਸੈਰ ਕਰਨ ਸਕਦੇ ਹਨ | ਨਹਿਰ ਅਤੇ ਸੈਰਗਾਹ ਦੇ ਸੁੰਦਰੀਕਰਨ ਦਾ ਮਾਹੌਲ ਆਕਰਸ਼ਿਤ ਬਣਾਉਣ ਲਈ ਇਥੇ ਦੋ ਤੋਂ ਢਾਈ ਕਿਲੋਮੀਟਰ ਦੀ ਦੂਰੀ ਤੇ ਸੁੰਦਰ ਗੇਟ ਬਣਾਏ ਗਏ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਇਸ ਉਪਰਾਲੇ ਨੂੰ ਪੂਰਾ ਕਰਨ ਲਈ ਐਮਪੀ ਫੰਡ ਵਿਚੋਂ ਪਹਿਲਾਂ 90 ਲੱਖ ਤੋਂ ਬਾਅਦ ਦੁਬਾਰਾ 50 ਲੱਖ ਭੇਜਿਆ ਗਿਆ ਸੀ ਅਤੇ ਹੁਣ ਫਿਰ ਤੋਂ 50 ਲੱਖ ਇਸ ਕੰਮ ਨੂੰ ਪੂਰਾ ਕਰਨ ਲਈ ਬਾਬਾ ਭੂਰੀ ਵਾਲਿਆਂ ਨੂੰ ਦਿੱਤਾ ਜਾਵੇਗਾ | ਇਸ ਮੌਕੇ ਕਾਂਗਰਸ ਕਮੇਟੀ ਓਬੀਸੀ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਬਾਬਾ ਅਮਰਜੀਤ ਸਿੰਘ ਭੂਰੀ ਵਾਲੇ, ਹਰਪ੍ਰੀਤ ਸਿੰਘ ਹੈਪੀ, ਪਿ੍ਤਪਾਲ ਸਿੰਘ, ਦਲੇਰ ਸਿੰਘ, ਇੰਦਰਜੀਤ ਸਿੰਘ ਸੋਨੂ, ਬਲਬੀਰ ਸਿੰਘ, ਹਰਮਨਪ੍ਰੀਤ ਸਿੰਘ, ਦਿਲਬਾਗ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਰਬੱਤ ਦੇ... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਇਕ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।