04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਇਕ ਵਿਅਕਤੀ ਕਾਬੂ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਨੇ ਪੁਲਿਸ ਟੀਮ ਦੇ ਸਹਿਯੋਗ ਨਾਲ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਕ ਈ. ਟੀ. ਓ. ਲਲਿਤ ਕੁਮਾਰ ਦੀ ਨਿਗਰਾਨੀ ਹੇਠ ਆਬਕਾਰੀ ਇੰਸਪੈਕਟਰ ਰਵਿੰਦਰ ਬਾਜਵਾ (ਅੰਮਿ੍ਤਸਰ-ਪੂਰਬੀ) ਦੀ ਅਗਵਾਈ ਵਲੋਂ ਆਬਕਾਰੀ ਪੁਲਿਸ ਸਟਾਫ ਅੰਮਿ੍ਤਸਰ-1 ਅਤੇ ਥਾਣਾ ਮੋਹਕਮਪੁਰਾ ਸਟਾਫ ਨਾਲ ਮਿਲ ਕੇ ਚੈਕਿੰਗ ਦੌਰਾਨ ਐਕਟਿਵਾ ਨੰਬਰ ਪੀ.ਬੀ. 89 3252 ਸਵਾਰ ਵਿਅਕਤੀ ਨੂੰ ਰੋਕਿਆ, ਜਿਸਦੀ ਪਛਾਣ ਦਲਬੀਰ ਸਿੰਘ ਪੁੱਤਰ ਕੁਣਨ ਸਿੰਘ ਵਾਸੀ ਤੁੰਗ ਪਾਈ ਮੋਹਕਮਪੁਰਾ ਵਜੋਂ ਹੋਈ ਹੈ | ਚੈਕਿੰਗ ਦੌਰਾਨ ਇਸ ਕੋਲੋਂ ਪੰਜਾਬ ਫਸਟ ਚੁਆਇਸ ਬ੍ਰਾਂਡ (750 ਮਿ.ਲੀ./750 ਮਿ.ਲੀ.) ਦੀਆਂ 20 ਬੋਤਲਾਂ, ਪੰਜਾਬ ਕਲੱਬ (750/750 ਮਿ.ਲੀ.) ਦੀਆਂ 28 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜੋ ਬਿਨਾਂ ਹੋਲੋਗ੍ਰਾਮ ਦੇ ਸਨ | ਇਸ ਸੰਬੰਧੀ ਥਾਣਾ ਮੋਹਕਮਪੁਰਾ ਦੀ ਪੁਲਿਸ ਨੇ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ |

ਪਿਛਲੀ ਖ਼ਬਰ ਸੁਲਤਾਨਵਿੰਡ ਅੱਪਰ ਦੁਆਬ ਨਹਿਰ ਦੇ ਸੁੰਦਰੀਕਰਨ ਦਾ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਬਿਜਲੀ ਸਮੱਸਿਆ ਤੋਂ ਪ੍ਰੇਸ਼ਾਨ ਵੱਲਾ ਵਾਸੀਆਂ ਵਲੋਂ ਪਾਵਰਕਾਮ ਖਿਲਾਫ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।