04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਿਜਲੀ ਸਮੱਸਿਆ ਤੋਂ ਪ੍ਰੇਸ਼ਾਨ ਵੱਲਾ ਵਾਸੀਆਂ ਵਲੋਂ ਪਾਵਰਕਾਮ ਖਿਲਾਫ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 20-07-2025
ਵੇਰਕਾ, 19 ਜੁਲਾਈ (ਪਰਮਜੀਤ ਸਿੰਘ ਬੱਗਾ)-ਪਿਛਲੇ ਦੋ ਦਿਨ ਤੋਂ ਬਿਜਲੀ ਸਪਲਾਈ ਠੱਪ ਹੋਣ ਤੋਂ ਪ੍ਰੇਸ਼ਾਨ ਵੱਲਾ ਵਾਸੀਆਂ ਦੁਆਰਾ ਬੀਤੀ ਸ਼ਾਮ ਪਾਵਰਕਾਮ ਖਿਲਾਫ ਰੋਹ ਭਰਪੂਰ ਪ੍ਰਦਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਸੰਬੰਧੀ ਨਿਰਵੈਲ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਸਿੰਘ, ਗੁਰਮੀਤ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਬਾਊ ਸਿੰਘ, ਅਮਰਜੀਤ ਕੌਰ, ਪਵਨ ਸਿੰਘ, ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿਛਲੇ ਦੋ ਮਹੀਨਿਆਂ ਤੋਂ ਇਲਾਕਾ ਨਿਵਾਸੀ ਬਿਜਲੀ ਦੀ ਮਾੜੀ ਸਪਲਾਈ ਤੇ ਘੱਟ ਵੋਲਟੇਜ਼ ਕਾਰਨ ਗਰਮੀ ਦੇ ਕਹਿਰ ਨਾਲ ਹਾਲੋ ਬੇਹਾਲ ਹੋ ਰਹੇ ਸਨ ਤੇ ਹੁਣ ਦੋ ਦਿਨ ਤੋਂ ਬਿਜਲੀ ਸਪਲਾਈ ਬਿਲਕੁਲ ਬੰਦ ਹੋਣ ਕਾਰਣ ਵੱਡੀ ਪ੍ਰੇਸ਼ਾਨੀ ਪੈਦਾ ਹੋ ਗਈ ਹੈ | ਲੋਕਾਂ ਦੱਸਿਆ ਕਿ ਕਈ ਲੋਕਾਂ ਦੁਆਰਾ ਸਿੱਧੀਆਂ ਕੁੰਡੀਆਂ ਲਗਾਕੇ ਬਿਜਲੀ ਚੋਰੀ ਕਰਕੇ ਹੀਟਰਾਂ ਤੇ ਏਅਰ ਕੰਡੀਸ਼ਨਰਾਂ ਦੀ ਦਿਨ ਰਾਤ ਵਰਤੋਂ ਕਰਕੇ ਟਰਾਂਸਫਾਰਮ 'ਤੇ ਪਾਏ ਜਾਂਦੇ ਬੇਵਜਾ ਵਾਧੂ ਲੋਅਡ ਕਾਰਣ ਬਿਜਲੀ ਸਮੱਸਿਆ ਪੈਦਾ ਹੁੰਦੀ ਹੈ ਜਿਨ੍ਹਾਂ ਖਿਲਾਫ ਪਾਵਰਕਾਮ ਵਿਭਾਗ ਨੂੰ ਸਖ਼ਤ ਕਾਰਵਾਈ ਤੇ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ | ਇਸ ਲਈ ਨਗਰ ਵਾਸੀਆਂ ਨੇ ਕਿਹਾ ਪਾਵਰਕਾਮ ਵਿਭਾਗ ਤੇ ਹਲਕਾ ਵਿਧਾਇਕ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਜੇਕਰ ਬਿਜਲੀ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਉਨ੍ਹਾਂ ਨੂੰ ਪਰਿਵਾਰਾਂ ਸਮੇਤ ਰੋਸ ਪ੍ਰਗਟ ਕਰਨ ਲਈ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪਵੇਗਾ | ਇਸ ਸੰਬੰਧੀ ਪਾਵਰਕਾਮ ਦੇ ਐੱਸ.ਡੀ.ਓ. ਹਰਗੋਬਿੰਦ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਖਿਆ ਕਿ ਜਲਦ ਹੀ ਟੀਮ ਨੂੰ ਭੇਜ ਕੇ ਬਿਜਲੀ ਪ੍ਰਭਾਵਿਤ ਇਲਾਕੇ ਦੀ ਜਾਂਚ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਇਕ ਵਿਅਕਤੀ ਕਾਬੂ <br/> ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।