ਮਜੀਠਾ, 19 ਜੁਲਾਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਡੀ.ਐੱਸ.ਪੀ. ਮਜੀਠਾ ਪਵਨ ਕੁਮਾਰ ਦੀ ਨਿਗਰਾਨੀ ਵਿਚ ਮਜੀਠਾ ਪੁਲਿਸ ਵਲੋਂ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਵਾਸਤੇ ਨਾਕਾ ਲਗਾਇਆ ਸੀ ਕਿ ਚਾਰ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਡੀ.ਐੱਸ.ਪੀ. ਪਵਨ ਕੁਮਾਰ ਨੇ ਦੱਸਿਆ ਕਿ ਥਾਣਾ ਮਜੀਠਾ ਦੀ ਪੁਲਿਸ ਨੇ ਕੱਥੂਨੰਗਲ ਰੋਡ 'ਤੇ ਮੋੜ ਪੁਲ ਸੂਆ ਵਿਖੇ ਨਾਕਾ ਲਗਾਇਆ ਸੀ ਕਿ ਪੁਲਿਸ ਪਾਰਟੀ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਆਉਂਦੇ ਵੇਖ ਕੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਪੁੱਛ ਗਿੱਛ ਕੀਤੀ ਤਾਂ ਇੱਕ ਨੇ ਆਪਣਾ ਨਾਮ ਮਨੀਸ਼ ਕੁਮਾਰ ਉਰਫ ਮੋਨੂੰ ਅਤੇ ਦੂਸਰੇ ਨੇ ਆਪਣਾ ਨਾਮ ਵਿਕਰਾਂਤ ਦੱਸਿਆ ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਪਾਸੋਂ ਨਸ਼ੀਲਾ ਪਦਾਰਥ ਮਿਲਿਆ ਜਿਸ ਦੀ ਜਾਂਚ ਕੀਤੀ ਤੇ ਇਹ ਵਜਨ ਵਿਚ 100 ਗਰਾਮ ਹੈਰੋਇਨ ਸੀ | ਹੋਰ ਪੁੱਛਗਿੱਛ ਕਰਨ ਤੇ ਉਨ੍ਹਾਂ ਨੇ ਆਪਣੇ ਦੋ ਹੋਰ ਸਾਥੀਆਂ ਹਰਪ੍ਰੀਤ ਸਿੰਘ ਉਰਫ ਹੈਪੀ ਡੁੱਚ ਅਤੇ ਸਾਜਨਦੀਪ ਸਿੰਘ ਉਰਫ ਜਿੰਦਾ ਦਾ ਨਾਮ ਲਿਆ ਜਿਨ੍ਹਾਂ ਸਾਰਿਆਂ ਨੂੰ ਗਿ੍ਫਤਾਰ ਕਰਕੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ |