ਚਵਿੰਡਾ ਦੇਵੀ/ਜੇਠੂਵਾਲ, 19 ਜੁਲਾਈ (ਸਤਪਾਲ ਸਿੰਘ ਢੱਡੇ, ਮਿੱਤਰਪਾਲ ਸਿੰਘ ਰੰਧਾਵਾ)-ਪਿੰਡ ਮੀਆਂ ਪੰਧੇਰ ਦੇ ਨੌਜਵਾਨ ਰਵਿੰਦਰਪਾਲ ਸਿੰਘ ਅਰਸ਼ ਪੁੱਤਰ ਭੁਪਿੰਦਰ ਸਿੰਘ ਜੋ ਭੂਆ ਦੇ ਪਿੰਡ ਗਿਆ ਹੋਇਆ ਸੀ | ਜਿਸ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਅਰਸ਼ ਦੇ ਤਾਇਆ ਰਣਜੀਤ ਸਿੰਘ ਰਾਜਾ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜੁਲਾਈ ਨੂੰ ਅਰਸ਼ ਆਪਣੀ ਭੂਆ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਗਿਆ ਹੋਇਆ ਸੀ | ਕਿ ਉਥੇ ਪਿੰਡ ਦੇ ਨੇੜਿਉਂ ਦੀ ਨਿਕਲਦੀ ਨਹਿਰ 'ਤੇ ਗੱਡੀ ਧੋਣ ਲਈ ਭੂਆ ਦੇ ਲੜਕਿਆਂ ਨਾਲ ਚਲਾ ਗਿਆ ਜਿਸ ਨੇ ਗੱਡੀ ਧੋਣ ਲਈ ਪਾਣੀ ਦੀ ਬਾਲਟੀ ਭਰਨ ਲੱਗਿਆਂ ਪੈਰ ਤਿਲਕ ਗਿਆ | ਜਿਸ ਨਾਲ ਨੌਜਵਾਨ ਨਹਿਰ ਵਿਚ ਡਿੱਗ ਪਿਆ | ਨਹਿਰ ਦੇ ਪਾਣੀ ਦਾ ਤੇਜ਼ ਵਹਾਅ ਹੋਣ ਦੇ ਕਾਰਨ ਡੁੱਬ ਗਿਆ | ਜਿਸ ਦੀ ਲਾਸ਼ ਤਿੰਨ ਦਿਨਾਂ ਬਾਅਦ ਗੋਤਾਖੋਰਾਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਿਲੀ |