ਅੰਮਿ੍ਤਸਰ, 19 ਜੁਲਾਈ (ਗਗਨਦੀਪ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਨੇ 22 ਅਪ੍ਰੈਲ ਤੋਂ ਲੈ ਕੇ 18 ਜੁਲਾਈ 2025 ਤੱਕ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਤਹਿਤ ਰੇਲ ਗੱਡੀਆਂ 'ਚ ਬਿਨਾਂ ਟਿਕਟ/ਅਨਿਯਮਿਤ ਯਾਤਰਾ ਕਰਦੇ 1,16,982 ਯਾਤਰੀਆਂ ਪਾਸੋਂ 7.84 ਕਰੋੜ ਤੋਂ ਵੱਧ ਜੁਰਮਾਨਾ ਇਕੱਠਾ ਕੀਤਾ ਹੈ | ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਉਕਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਯਾਤਰੀਆਂ ਵਿਚ ਅਨਿਯਮਿਤ ਅਤੇ ਬਿਨਾਂ ਟਿਕਟ ਯਾਤਰਾ ਨੂੰ ਰੋਕਣਾ ਹੈ | ਉਨ੍ਹਾਂ ਦੱਸਿਆ ਕਿ ਡਿਵੀਜ਼ਨ ਵਲੋਂ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲੰ ਵੈਧ ਟਿਕਟਾਂ ਨਾਲ ਯਾਤਰਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਡੀ. ਆਰ. ਐੱਮ. ਸੰਜੇ ਸਾਹੂ ਨੇ ਜਿੱਥੇ ਟਿਕਟ ਜਾਂਚ ਟੀਮ ਦੀ ਸ਼ਲਾਘਾ ਕੀਤੀ, ਉੱਥੇ ਯਾਤਰੀਆਂ ਨੂੰ ਵੈਧ ਟਿਕਟਾਂ ਦੇ ਨਾਲ ਰੇਲ ਯਾਤਰਾ ਕਰਨ ਦੀ ਅਪੀਲ ਕੀਤੀ ਹੈ |