ਤਾਰਾਗੜ੍ਹ, 5 ਨਵੰਬਰ (ਸੋਹਨ ਲਾਲ)- ਦੇਸ਼ ਦੇ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਵਿਰੁੱਧ ਜਾਤੀ ਅਤੇ ਨਸਲੀ ਟਿੱਪਣੀ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦਲਿਤਾਂ ਪ੍ਰਤੀ ਆਪਣੀ ਘਟੀਆ ਸੋਚ ਨਾਲ ਦਲਿਤਾਂ ਦਾ ਅਪਮਾਨ ਕੀਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਮੰਡਲ ਤਾਰਾਗੜ੍ਹ ਦੇ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਤੇ ਰਾਕੇਸ਼ ਕੁਮਾਰ ਮਾਜਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਇਹ ਅਪਮਾਨ ਸਿਰਫ ਨੇਤਾਵਾਂ ਦਾ ਨਹੀਂ ਸਗੋਂ ਸਮੁੱਚੇ ਦਲਿਤਾਂ ਦਾ ਅਪਮਾਨ ਹੈ ਜਿਸ ਕਰਕੇ ਦਲਿਤ ਸਮਾਜ ਕਦੇ ਵੀ ਰਾਜਾ ਵੜਿੰਗ ਨੰੂ ਮੁਆਫ਼ ਨਹੀਂ ਕਰੇਗਾ |