21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਠਾਨਕੋਟ ਨੇ ਅੰਡਰ-16 ਰਾਜ ਪੱਧਰੀ ਮੁਕਾਬਲੇ ਲਈ ਟਰਾਇਲ ਕਰਵਾਏ

ਅਜੀਤ ਡੈਸਕ 06-11-2025
ਪਠਾਨਕੋਟ, 5 ਨਵੰਬਰ (ਸੰਧੂ)- ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਠਾਨਕੋਟ ਦੇ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਵਿੱਜ ਦੀ ਨਿਗਰਾਨੀ ਹੇਠ ਅੰਡਰ-16 (ਲੜਕੇ ਤੇ ਲੜਕੀਆਂ) ਰਾਜ ਪੱਧਰੀ ਮੁਕਾਬਲੇ ਲਈ ਟਰਾਇਲ ਸ਼ਹਿਰ ਦੇ ਪ੍ਰਸਿੱਧ ਪ੍ਰਤਾਪ ਵਰਲਡ ਸਕੂਲ ਵਿਖੇ ਕਰਵਾਏ ਗਏ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਪ੍ਰਧਾਨ ਅਸ਼ੀਸ਼ ਵਿੱਜ, ਜਨਰਲ ਸਕੱਤਰ ਰਮਨ ਮਹਾਜਨ ਤੇ ਖ਼ਜ਼ਾਨਚੀ ਰੋਹਿਤ ਕੁੰਦਰਾ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ | ਸਕੂਲ ਦੇ ਵਿਦਿਆਰਥੀ ਵਾਲੀਬਾਲ ਟਰਾਇਲਾਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਸਨ ਤੇ ਉਨ੍ਹਾਂ ਨੇ ਕੋਚ ਸੰਦੀਪ ਦੀ ਨਿਗਰਾਨੀ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗੱਲਬਾਤ ਕਰਦੇ ਹੋਏ ਪ੍ਰਧਾਨ ਅਸ਼ੀਸ਼ ਵਿੱਜ ਨੇ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਨਿਯੁਕਤ ਕਰਨ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਵਾਲੀਬਾਲ ਮੁਕਾਬਲਾ ਹੁਸ਼ਿਆਰਪੁਰ ਵਿਚ ਸੰਸਦ ਮੈਂਬਰ ਗੁਰਪ੍ਰੀਤ ਸਿੰਘ ਔਜਲਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜੋ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਨ | ਇਸ ਮੌਕੇ ਟਰਾਇਲਾਂ ਵਿਚ ਕੋਚ ਸੰਦੀਪ ਦੀ ਅਗਵਾਈ ਹੇਠ ਅੰਡਰ-16 ਵਰਗ ਵਿਚ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ | ਪ੍ਰਧਾਨ ਅਸ਼ੀਸ਼ ਵਿੱਜ ਨੇ ਪ੍ਰਤਾਪ ਵਰਲਡ ਸਕੂਲ ਦਾ ਬੱਚਿਆਂ ਨੂੰ ਖੇਡ ਲਈ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ | ਡਾਇਰੈਕਟਰ ਸੰਨੀ ਮਹਾਜਨ ਨੇ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਤੇ ਉਨ੍ਹਾਂ ਦੀ ਟੀਮ ਦਾ ਉਨ੍ਹਾਂ ਦੇ ਸਕੂਲ ਆਉਣ 'ਤੇ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਕੂਲ ਐਸੋਸੀਏਸ਼ਨ ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ | ਇਸ ਮੌਕੇ ਸਕੂਲ ਵਲੋਂ ਪ੍ਰਧਾਨ ਆਸ਼ੀਸ਼ ਵਿੱਜ, ਜਨਰਲ ਸਕੱਤਰ ਰਮਨ ਮਹਾਜਨ ਤੇ ਖ਼ਜ਼ਾਨਚੀ ਰੋਹਿਤ ਕੁੰਦਰਾ ਦੇ ਨਾਲ-ਨਾਲ ਕੋਚ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਰਾਜਾ ਵੜਿੰਗ ਦਾ ਬੂਟਾ ਸਿੰਘ ਪ੍ਰਤੀ ਬਿਆਨ ਘਟੀਆ ਸੋਚ- ਜੱਗੀ/ਮਾਜਰਾ ਅਗਲੀ ਖ਼ਬਰ ਰਾਜਾ ਵੜਿੰਗ ਦਾ ਬੂਟਾ ਸਿੰਘ ਪ੍ਰਤੀ ਬਿਆਨ ਘਟੀਆ ਸੋਚ- ਜੱਗੀ/ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।