ਧਾਰੀਵਾਲ, 19 ਜੁਲਾਈ (ਸਵਰਨ ਸਿੰਘ)-ਪੰਚਾਇਤੀ ਜ਼ਿਮਨੀ ਚੋਣਾਂ ਵਿਚ ਬਲਾਕ ਧਾਰੀਵਾਲ ਦੀਆਂ ਨਾਮਜ਼ਦਗੀਆਂ ਦੌਰਾਨ ਇਕ ਸਰਪੰਚੀ ਸੀਟ ਲਈ ਸਰਬਸੰਮਤੀ ਅਤੇ ਪਿੰਡ ਅਖਲਾਸਪੁਰ ਦੀ ਵਾਰਡ ਨੰਬਰ-1 ਤੋਂ ਇਲਾਵਾ ਬਾਕੀ ਸਾਰੇ ਥਾਵਾਂ 'ਤੇ ਸਰਬਸੰਮਤੀਆਂ ਹੋ ਗਈਆਂ ਹਨ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਛੀਨਾ ਰੇਲਵਾਲਾ ਵਿਚ ਸਰਪੰਚ ਦੀ ਚੋਣ ਨੂੰ ਲੈ ਕੇ ਚਾਰ ਫਾਈਲਾਂ ਦਾਖਲ ਹੋਈਆਂ ਸਨ, ਜਿਸ 'ਤੇ 3 ਫ਼ਾਈਲਾਂ ਆਪਸੀ ਸਹਿਮਤੀ ਨਾਲ ਵਾਪਸ ਹੋਈਆਂ ਅਤੇ ਉਮੀਦਵਾਰ ਬਲਜੀਤ ਸਿੰਘ 'ਤੇ ਸਰਬਸੰਮਤੀ ਬਣ ਗਈ | ਇਸ ਤੋਂ ਇਲਾਵਾ ਪਿੰਡ ਬਿਧੀਪੁਰ ਵਿਚ ਪੰਚ ਦੀ ਚੋਣ ਲਈ ਕੁਲਜੀਤ ਕੌਰ 'ਤੇ ਸਰਬਸੰਮਤੀ ਬਣੀ ਹੈ | ਇਸ ਤੋਂ ਇਲਾਵਾ ਪਿੰਡ ਥੇਹ ਗਲਾਮ ਨਬੀ ਵਿਚ ਪੰਚ ਲਈ ਗੌਤਮ, ਪਿੰਡ ਭੀਖੋਵਾਲੀ ਵਿਚ ਪੰਚ ਲਈ ਹਰਵਿੰਦਰ ਸਿੰਘ 'ਤੇ ਸਰਬਸੰਮਤੀ ਬਣੀ | ਇਸੇ ਹੀ ਤਰ੍ਹਾਂ ਪਿਡ ਕਲੇਰ ਖੁਰਦ ਦੀਆਂ ਪੰਚ ਦੀਆਂ 2 ਸੀਟਾਂ ਲਈ ਪੰਜ ਫਾਇਲਾਂ ਜਮ੍ਹਾ ਹੋਈਆਂ, ਜਿਸ ਵਿਚੋਂ 2 ਰੱਦ ਅਤੇ ਇਕ ਵਾਪਸੀ ਹੋਈ, ਜਿਸ ਉਪਰੰਤ ਲਖਵਿੰਦਰ ਸਿੰਘ ਅਤੇ ਬੀਰ ਕੌਰ 'ਤੇ ਸਰਬਸੰਮਤੀ ਬਣ ਗਈ | ਪਿੰਡ ਮਾਲੀ ਸਮਰਾ ਵਿਚ ਪੰਚ ਲਈ ਸਾਹਿਬ ਸਿੰਘ 'ਤੇ ਸਰਬਸੰਮਤੀ ਹੋਈ | ਧਾਰੀਵਾਲ ਨੇੜਲੇ ਪਿੰਡ ਅਖਲਾਸਪੁਰ ਵਾਰਡ ਨੰਬਰ 4 ਵਿਚ ਪੰਚ ਲਈ ਸਰਬਸੰਮਤੀ ਪੂਜਾ ਸ਼ਰਮਾ 'ਤੇ ਬਣੀ, ਜਦੋਂ ਕਿ ਵਾਰਡ ਨੰਬਰ-1 ਲਈ ਵਿਚ ਭਾਰਤ ਭੂਸ਼ਣ, ਲਲਿਤ ਸ਼ਰਮਾ ਅਤੇ ਰਵੀ ਮਸੀਹ ਤਿੰਨਾਂ ਉਮੀਦਵਾਰਾਂ ਵਿਚਕਾਰ 27 ਜੁਲਾਈ ਨੂੰ ਚੋਣ ਹੋਵੇਗੀ |