ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਵਾਇਸ ਆਫ਼ ਬਟਾਲਾ ਦੇ ਮੁੱਖ ਪ੍ਰਬੰਧਕ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ, ਡਾ. ਕਮਲਜੀਤ ਸਿੰਘ ਕੇ.ਜੇ., ਡਾ. ਹਰਪਾਲ ਸਿੰਘ, ਸ੍ਰੀ ਰਾਜੀਵ ਵਿੱਗ, ਹਰਦੀਪ ਸਿੰਘ ਬਾਜਵਾ, ਦੀਪਕ ਪਥਰੀਆ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਮਾ. ਪ੍ਰੇਮ ਸਿੰਘ, ਅਸ਼ੋਕ ਪੁਰੀ, ਪ੍ਰੋ. ਜਸਬੀਰ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਵਲੋਂ ਭਿਖਾਰੀਆਂ ਦਾ ਡੀ.ਐੱਨ.ਏ. ਦੀ ਜਾਂਚ ਕਰਾਉਣ ਦੀ ਸ਼ਾਲਾਘਾ ਕੀਤੀ | ਉਕਤ ਆਗੂਆਂ ਨੇ ਪੰਜਾਬ ਸਰਕਾਰ ਦੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੋਂ ਮੰਗ ਕੀਤੀ ਕਿ ਡੀ.ਐੱਨ.ਏ. ਦੀ ਜਾਂਚ ਜ਼ਮੀਨੀ ਪੱਧਰ 'ਤੇ ਹਕੀਕਤ ਬਣੇ, ਜਿਨਾਂ ਭਿਖਾਰੀਆਂ ਦਾ ਡੀ.ਐੱਨ.ਏ. ਮੈਚ ਨਾ ਹੋਵੇ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਬੱਚਿਆਂ ਨੂੰ ਅਸਲ ਮਾਪਿਆਂ ਨਾਲ ਮਿਲਾਇਆ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਟਾਲਾ ਵਿਚ ਡੀ.ਐੱਨ.ਏ. ਲੈਬ ਖੋਲੀ ਜਾਵੇ ਅਤੇ ਜੋ ਭਿਖਾਰੀ ਬੱਚਿਆਂ ਨੂੰ ਤਸਕਰ ਮਾਫ਼ੀਏ ਵਜੋਂ ਵਰਤਦੇ ਹਨ, ਸਬੰਧੀ ਵੀ ਸਖ਼ਤ ਕਦਮ ਉਠਾਏ ਜਾਣ |