14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੀ . ਐਮ ਸ਼੍ਰੀ ਸਕੂਲ ਜੰਗਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਸਫਲਤਾ ਪੂਰਵਕ ਸਮਾਪਤ

ਘਰੋਟਾ, 14 ਨਵੰਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਸਫਲਤਾ ਪੂਰਵਕ ਕਰਵਾਇਆ ਗਿਆ।

ਅਜੀਤ ਡੈਸਕ 15-11-2026
ਘਰੋਟਾ, 14 ਨਵੰਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋ ਦੇ ਡੀ.ਐਸ.ਐਮ. ਪ੍ਰਿੰਸੀਪਲ ਬਲਵਿੰਦਰ ਕੁਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਬੀ.ਐਨ.ਓ. ਪੰਕਜ ਮਹਾਜਨ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਪਰਮਿੰਦਰ ਕੌਰ, ਸਕੂਲ ਇੰਚਾਰਜ ਸਟੇਟ ਐਵਾਰਡੀ ਸਿਧਾਰਥ ਚੰਦਰ ਤੇ ਸਮੂਹ ਸਟਾਫ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੋ ਰੋਜ਼ਾ ਮੇਲੇ ਦੇ ਪਹਿਲੇ ਦਿਨ ਬਲਾਕ ਪਠਾਨਕੋਟ-1 ਦੇ 12 ਸਕੂਲਾਂ ਜੰਗਲ, ਪਰਮਾਨੰਦ, ਚਸ਼ਮਾ, ਫਰੀਦਨਗਰ, ਕਾਨਵਾਂ, ਨੌਮਾਲਾ, ਭੀਮਪੁਰ, ਕੁੰਡੇ, ਸਿੰਬਲੀ ਮਾੜੀ, ਲਦਪਾਲਵਾਂ ਤੇ ਕਟਾਰੂਚੱਕ ਦੇ 72 ਵਿਦਿਆਰਥੀਆਂ ਤੇ 36 ਅਧਿਆਪਕਾਂ ਨੇ ਐਲੀਮੈਂਟਰੀ ਪੱਧਰ ‘ਤੇ ਭਾਗ ਲਿਆ ਜਦਕਿ ਦੂਜੇ ਦਿਨ 64 ਵਿਦਿਆਰਥੀਆਂ ਤੇ 32 ਅਧਿਆਪਕਾਂ ਨੇ ਸੈਕੰਡਰੀ ਪੱਧਰ ‘ਤੇ ਵੱਖ-ਵੱਖ ਥੀਮਾਂ ਅਧੀਨ ਆਪਣੇ ਮਾਡਲ, ਪ੍ਰੋਜੈਕਟ ਤੇ ਗਤੀਵਿਧੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਪਰਮਿੰਦਰ ਕੌਰ ਨੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਮੂਹ ਮੈਂਬਰਾਂ ਤੋਂ ਇਲਾਵਾ ਮੈਡਮ ਪੂਨਮ, ਕੁਲਦੀਪ ਕੁਮਾਰ, ਰਾਜੀਵ, ਰੋਹਿਤ, ਗੁਰਪ੍ਰੀਤ, ਗੌਤਮੀ, ਜੋਤੀ ਸ਼ਰਮਾ, ਨਿਸ਼ਾ, ਰੰਜਨਾ, ਸ਼ਬਨਮ, ਹਿਮਾਨੀ, ਸੋਫੀਆ, ਕੁਲਵਿੰਦਰ ਕੌਰ, ਅੰਜੂ ਬਾਲਾ, ਰੂਹੀ, ਅਕਵਿੰਦਰ, ਰਿਚਾ, ਯੋਗੇਸ਼, ਰਵਿੰਦਰ ਸਿੰਘ, ਗੁਲਸ਼ਨ, ਸੁਖਦੇਵ, ਤਿਲਕ ਰਾਜ ਤੇ ਸੁਰਜੀਤ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ‘ ਆਪ ’ ਉਮੀਦਵਾਰ ਸਵਰਨ ਸਲਾਰੀਆ ਸ਼ਾਹਪੁਰ ਕੰਢੀ ਪਹੁੰਚੇ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾ... ਅਗਲੀ ਖ਼ਬਰ ਯੂ . ਜੀ . ਡਿਪਲੋਮਾ ਇਨ ਕਾਸਮੈਟੋਲੋਜੀ ਦੇ ਨਤੀਜੇ ’ ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।