26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬੇਟ ਇਲਾਕੇ ਅੰਦਰ ਡਰੇਨਾਂ ਦੀ ਸਫ਼ਾਈ ਨੰੂ ਲੈ ਕੇ ਡਰੇਨਜ਼ ਵਿਭਾਗ ਦੇ ਠੇਕੇਦਾਰਾਂ 'ਤੇ ਲੱਗੇ ਖ਼ਾਨਾ-ਪੂਰਤੀ ਦੇ ਦੋਸ਼ <br/>

ਅਜੀਤ ਡੈਸਕ 20-07-2025
ਗੁਰਦਾਸਪੁਰ, 19 ਜੁਲਾਈ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਪੰਜਾਬ ਸਰਕਾਰ ਵਲੋਂ ਬਰਸਾਤਾਂ ਤੋਂ ਪਹਿਲਾਂ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਲਈ 48 ਲੱਖ ਰੁਪਏ ਭੇਜੇ ਹਨ | ਪਰ ਬੇਟ ਇਲਾਕੇ ਅੰਦਰ ਡਰੇਨਜ਼ ਵਿਭਾਗ ਗੁਰਦਾਸਪੁਰ ਦੇ ਠੇਕੇਦਾਰਾਂ ਵਲੋਂ ਘਟੀਆ ਕਿਸਮ ਦੀ ਸਫ਼ਾਈ ਦੇ ਨਾਂਅ ਹੇਠ ਖ਼ਾਨਾ ਪੂਰਤੀ ਕੀਤੀ ਜਾ ਰਹੀ ਹੈ | ਜਿਸ ਨਾਲ ਬੇਟ ਇਲਾਕੇ ਦੇ ਕਿਸਾਨ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਇਸ ਸਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ, ਤਰਸੇਮ ਸਿੰਘ ਚੰਦਰਭਾਨ, ਸਾਬਕਾ ਸਰਪੰਚ ਭਗਵਾਨ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਹਿਕਮਾ ਡਰੇਨਜ਼ ਵਿਭਾਗ ਗੁਰਦਾਸਪੁਰ ਨੇ ਇਲਾਕੇ ਦੇ ਡਰੇਨਾਂ ਦੀ ਸਫ਼ਾਈ ਕਦੇ ਸਮੇਂ ਸਿਰ ਨਹੀਂ ਕਰਵਾਈ | ਜਿਸ ਕਰਕੇ ਬਰਸਾਤ ਆਉਣ ਕਰਕੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਅਤੇ ਕਿਸਾਨ ਹਮੇਸ਼ਾ ਮਹਿਕਮੇ ਨੰੂ ਕੋਸਦੇ ਰਹਿੰਦੇ ਹਨ | ਪਰ ਉਹ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ | ਉਨ੍ਹਾਂ ਦੱਸਿਆ ਕਿ ਬੇਟ ਇਲਾਕੇ ਦੀਆਂ ਮੁੱਖ ਡਰੇਨਾਂ ਦੀ ਜਿਹੜੀ ਸਫ਼ਾਈ ਠੇਕੇਦਾਰਾਂ ਨੇ ਜੇ.ਸੀ.ਬੀ ਮਸ਼ੀਨ ਰਾਹੀਂ ਕਰਵਾਈ ਹੈ, ਉਸ ਵਿਚੋਂ ਮਾਮੂਲੀ ਜਿਹੀ ਘਾਹ ਬੂਟੀ ਸਾਫ਼ ਕੀਤੀ ਹੈ ਅਤੇ ਬਾਕੀ ਪਹਿਲਾਂ ਵਾਂਗ ਘਾਹ ਬੂਟੀ ਖੜ੍ਹੀ ਹੈ, ਜਿਸ ਕਾਰਨ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਨਹੀਂ ਬਣਿਆ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਡਰੇਨਾਂ ਦੀ ਸਫ਼ਾਈ ਲਈ ਪਿਛਲੇ ਛੇ ਮਹੀਨਿਆਂ ਤੋਂ ਰੌਲਾ ਪਾ ਰਹੇ ਹਨ | ਪਰ ਹੁਣ ਜੋ ਘਟੀਆ ਕੰਮ ਹੋਇਆ ਹੈ, ਜਿਸ ਨਾਲ ਕਿਸਾਨਾਂ ਦੇ ਪੱਲੇ ਡਰੇਨਜ਼ ਵਿਭਾਗ ਨੇ ਨਿਰਾਸ਼ਾ ਹੀ ਪਾਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਬੇਟ ਇਲਾਕੇ ਦੀਆਂ ਡਰੇਨਾਂ ਦੀ ਹੋਈ ਘਟੀਆ ਸਫ਼ਾਈ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਸਾਹਮਣੇ ਮੋਟਾ ਘਪਲਾ ਨਸ਼ਰ ਹੋ ਸਕੇ |

ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਵਿਚ ਦਾਖ਼ਲੇ ਲਈ ਭਾਰੀ ਉਤਸ਼ਾਹ-ਪਿ੍ੰ. ਮਧੂ ਬਾਲਾ <br/> ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਪਿੰਡ ਮਾੜੀ ਬੁੱਚੀਆਂ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।