26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੀਨੀਅਰ ਕਾਂਗਰਸੀ ਆਗੂ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਪਿੰਡ ਮਾੜੀ ਬੁੱਚੀਆਂ ਵਿਖੇ ਮੀਟਿੰਗ <br/>

ਅਜੀਤ ਡੈਸਕ 20-07-2025
ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਸਾਥੀ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਪਿੰਡ ਮਾੜੀ ਬੁੱਚੀਆਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ | ਪਿ੍ੰ. ਸੁਲੱਖਣ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਦੇ ਪਿੰਡਾਂ ਅੰਦਰ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀ ਹੈ, ਜਿਸ ਦੌਰਾਨ ਲੋਕਾਂ ਵਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਤੇ ਉਹ ਹੁਣ ਇਸ ਨੂੰ ਚੱਲਦਾ ਕਰਨ ਲਈ ਕਾਹਲੇ ਹੋਏ ਪਏ ਹਨ | ਇਸ ਮੌਕੇ ਸਾ. ਚੇਅਰਮੈਨ ਸੁਆਮੀਪਾਲ ਖੋਸਲਾ, ਹਰਵਿੰਦਰ ਸਿੰਘ ਕਾਲਾ ਕੀੜੀ, ਪੀ.ਏ. ਰਾਜਦੇਵ ਸਿੰਘ ਚੌਧਰੀਵਾਲ, ਸਰਪੰਚ ਕੁਲਵੰਤ ਸਿੰਘ ਬੋਹਜਾ, ਬਲਦੇਵ ਸਿੰਘ ਸਾਬਕਾ ਪੰਚ, ਹਰਦੀਪ ਸਿੰਘ ਸਾਬਕਾ ਪੰਚ, ਅਮਰਬੀਰ ਸਿੰਘ ਸਾਬਕਾ ਪੰਚ, ਗੁਰਮੇਜ਼ ਸਿੰਘ ਸਾਬਕਾ ਪੰਚ, ਬਖਸ਼ੀਸ਼ ਸਿੰਘ, ਇੰਦਰਬੀਰ ਸਿੰਘ, ਜੋਗਾ ਸਿੰਘ ਐੱਸ.ਸੀ. ਪ੍ਰਧਾਨ, ਸਨੀ ਸਿੰਘ ਪੰਚ, ਜਰਨੈਲ ਸਿੰਘ, ਇੰਦਰਜੀਤ ਸਿੰਘ, ਸੂਬੇਦਾਰ ਪੋਹਲਾ ਮਸੀਹ, ਸਟੀਪਨ ਮਸੀਹ, ਸਤਨਾਮ ਸਿੰਘ ਲਾਟੀ, ਰਿੰਕੂ ਮਸੀਹ, ਸਾ. ਸਰਪੰਚ ਅਮਰਜੀਤ ਸਿੰਘ ਮੁਰਾਦਪੁਰ, ਸਰਬਜੀਤ ਸਿੰਘ ਸਾਬਾ ਹਰਚੋਵਾਲ, ਪੰਚਾਇਤ ਮੈਂਬਰ ਮੇਜਰ ਸਿੰਘ ਹਰਚੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਟ ਇਲਾਕੇ ਅੰਦਰ ਡਰੇਨਾਂ ਦੀ ਸਫ਼ਾਈ ਨੰੂ ਲੈ ਕੇ ਡਰੇਨਜ਼ ਵਿਭਾਗ ਦੇ ਠੇਕੇਦਾਰਾਂ 'ਤੇ ਲੱਗੇ ਖ਼ਾਨਾ-ਪੂਰਤੀ ਦੇ ਦੋਸ਼ <b... ਅਗਲੀ ਖ਼ਬਰ ਗੁਰਦਾਸਪੁਰ ਅੰਦਰ 1.75 ਕਰੋੜ ਨਾਲ 7 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ-ਚੇਅਰਮੈਨ ਬਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।