22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਹਿੰਦਰਪਾਲ ਚੇਚੀ ਜੀਤਪੁਰ ਕੰਢੀ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਸਪੋਰਟਸ ਬੂਟ ਵੰਡੇ

ਅਜੀਤ ਡੈਸਕ 19-11-2025
ਪੋਜੇਵਾਲ ਸਰਾਂ, 18 ਨਵੰਬਰ (ਬੂਥਗੜ੍ਹੀਆ) - ਸਵਾਮੀ ਸਹਿਜ ਦਾਸ ਜੀ ਵੈਲਫੇਅਰ ਸੋਸਾਇਟੀ ਜੀਤਪੁਰ ਕੰਢੀ ਦੇ ਵੱਲੋਂ ਪਿੰਡ ਦੇ ਪਰਿਵਾਰ ਮਹਿੰਦਰਪਾਲ ਚੇਚੀ ਦੇ ਸਪੁੱਤਰ ਸੌਰਵ ਚੌਧਰੀ ਇੰਗਲੈਂਡ ਦੇ ਵੱਲੋਂ ਪਿੰਡ ਦੇ 17 ਬੱਚਿਆਂ ਨੂੰ ਸਪੋਰਟਸ ਬੂਟ ਵੰਡੇ | ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਸ਼ੌਤਮ ਚੌਧਰੀ ਸੋਨੂੰ ਤੇ ਸਮੂਹ ਬਾਬਾ ਸਹਿਜ ਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਵੱਲੋਂ ਸੌਰਵ ਇੰਗਲੈਂਡ ਤੇ ਉਨ੍ਹਾਂ ਦੇ ਪਰਿਵਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨੌਜਵਾਨ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜੋੜਨ ਦੇ ਲਈ ਪਿੰਡ ਦੇ ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਦੇ ਸਹਿਯੋਗ ਦੇ ਸਦਕਾ ਹੀ ਪਿੰਡ ਦੇ ਬੱਚਿਆਂ ਦਾ ਖੇਡਾਂ ਦੇ ਪ੍ਰਤਿ ਉਤਸ਼ਾਹ ਵੱਧਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸਮਾਜ ਸੇਵੀ ਜਗਦੀਸ਼, ਸਾਬਕਾ ਇੰਸਪੈਕਟਰ ਸ਼ਿਵ ਦਿਆਲ, ਕੁਲਵਿੰਦਰ ਕੁਮਾਰ ਮੌਕੇ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਬੀਕਾ ਲਾਗੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਪਤੀ-ਪਤਨੀ ਕਾਬੂ ਪਰਚਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।