22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਸ਼ੀਲੀਆਂ ਗੋਲੀਆਂ ਸਮੇਤ ਪਤੀ-ਪਤਨੀ ਕਾਬੂ ਪਰਚਾ ਦਰਜ <br/>

ਅਜੀਤ ਡੈਸਕ 19-11-2025

ਬਹਿਰਾਮ, 18 ਨਵੰਬਰ (ਨਛੱਤਰ ਸਿੰਘ ਬਹਿਰਾਮ) - ਮਹਿਤਾਬ ਸਿੰਘ ਵਿਰਕ ਐਸ. ਐਸ. ਪੀ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਬਜੀਤ ਸਿੰਘ ਬਾਹੀਆ ਐਸ. ਪੀ. ਡੀ ਅਤੇ ਹਰਜੀਤ ਸਿੰਘ ਡੀ. ਐਸ. ਪੀ ਬੰਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਬਹਿਰਾਮ ਦੇ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਏ. ਐਸ. ਆਈ ਸੁਖਪਾਲ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਨਾਲ ਬਹਿਰਾਮ ਤੋਂ ਪਿੰਡ ਬਾਹੜ ਮਜਾਰਾ ਹੁੰਦੇ ਹੋਏ ਪਿੰਡ ਖੋਥੜਾਂ ਵੱਲ ਨੂੰ ਜਾ ਰਹੇ ਸਨ ਜਦੋਂ ਉਹ ਜੰਡਿਆਲੀ ਕਲਾਂ ਪੁੱਜੇ ਤਾਂ ਇਕ ਲੜਕੀ ਨੂੰ ਕਾਬੂ ਕੀਤਾ | ਜਦੋਂ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮੋਨਿਕਾ ਪਤਨੀ ਰਵਿੰਦਰ ਸਿੰਘ ਵਾਸੀ ਅਰਬਨ ਅਸਟੇਟ ਹਾਲ ਵਾਸੀ ਪੀਪਾ ਰੰਗੀ ਖੋਥੜਾਂ ਥਾਣਾ ਬਹਿਰਾਮ ਜਿਸ ਤੋਂ 5 ਪੱਤੇ ਨਸ਼ੀਲੀਆਂ ਗੋਲੀਆਂ ਕੁੱਲ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਜਿਸ 'ਤੇ ਮੋਨਿਕਾ ਉਕਤੀ 'ਤੇ ਮੁਕੱਦਮਾ ਅਧੀਨ ਧਾਰਾ ਐਨ. ਡੀ. ਪੀ. ਐਸ ਐਕਟ ਤਹਿਤ ਦਰਜ ਕਰਕੇ ਗਿਰਫ਼ਤਾਰ ਕੀਤਾ | ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ | ਉਕਤ ਨਸ਼ੀਲੀਆਂ ਗੋਲੀਆਂ ਉਸ ਨੂੰ ਉਸ ਦੇ ਪਤੀ ਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅਰਬਨ ਅਸਟੇਟ ਹਾਲ ਵਾਸੀ ਪੀਪਾ ਰੰਗੀ ਖੋਥੜਾਂ ਨੇ ਉਸ ਨੂੰ ਵੇਚਣ ਲਈ ਭੇਜਿਆ ਸੀ | ਜਿਸ 'ਤੇ ਵਾਧਾ ਜੁਰਮ 29 ਐਨ. ਡੀ. ਪੀ. ਐਸ ਐਕਟ ਦਾ ਕੀਤਾ ਅਤੇ ਕਥਿਤ ਦੋਸ਼ੀ ਰਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਮਹਿੰਦਰਪਾਲ ਚੇਚੀ ਜੀਤਪੁਰ ਕੰਢੀ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਸਪੋਰਟਸ ਬੂਟ ਵੰਡੇ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫ਼ਿਕੇਸ਼ਨ ਦੀਆਂ ਫੂਕੀਆਂ ਗਈਆਂ ਕਾਪੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।