22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਬੀਕਾ ਲਾਗੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 19-11-2025
ਨਵਾਂਸ਼ਹਿਰ, 18 ਨਵੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਬੀਕਾ ਦੀ ਸਾਬਣ ਫੈਕਟਰੀ ਲਾਗੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੱਖਪੁਰ ਦਾ ਨੌਜਵਾਨ ਗਗਨਦੀਪ ਪੁੱਤਰ ਜੋਗਾ ਰਾਮ 22 ਸਾਲ ਜੋ ਆਪਣੇ ਮੋਟਰਸਾਈਕਲ 'ਤੇ ਪਿੰਡ ਬੀਕਾ ਤੋਂ ਪਿੰਡ ਲੱਖਪੁਰ ਨੂੰ ਆ ਰਿਹਾ ਸੀ | ਜਿਸ ਦਾ ਮੋਟਰਸਾਈਕਲ ਪਰਾਲੀ ਦੀ ਟਰਾਲੀ ਵਿੱਚ ਵੱਜਾ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਟਰਾਲੀ ਨੂੰ ਪਿੰਡ ਮੰਡੇਰਾਂ ਦਾ ਇੱਕ ਵਿਅਕਤੀ ਚਲਾ ਰਿਹਾ ਸੀ | ਟਰਾਲੀ ਲੰਬੀ ਹੋਣ ਕਾਰਨ ਨੌਜਵਾਨ ਨੂੰ ਸਾਈਡ ਦਾ ਪਤਾ ਨਹੀਂ ਲੱਗ ਸਕਿਆ | ਜਿਸ ਕਾਰਨ ਨੌਜਵਾਨ ਦੀ ਟਰਾਲੀ 'ਚ ਵੱਜਣ ਨਾਲ ਮੌਤ ਹੋ ਗਈ | ਨੌਜਵਾਨ ਦੀ ਮੌਤ ਨਾਲ ਪਿੰਡ ਲੱਖਪੁਰ 'ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਪੋਜੇਵਾਲ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਮਹਿੰਦਰਪਾਲ ਚੇਚੀ ਜੀਤਪੁਰ ਕੰਢੀ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਸਪੋਰਟਸ ਬੂਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।