11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਲਗਾਇਆ ਸਿਖਲਾਈ ਕੋਰਸ

ਅਜੀਤ ਡੈਸਕ 20-10-2025
ਨਵਾਂਸ਼ਹਿਰ, 19 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ ਜ਼ੋਨ ਇਕ ਲੁਧਿਆਣਾ ਦੇ ਅਧੀਨ ਕਾਰਜਸ਼ੀਲ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਪਿਛਲੇ ਇਕ ਹਫਤੇ ਤੋਂ ਖੁੰਬਾਂ ਦੀ ਕਾਸ਼ਤ ਤੇ ਪ੍ਰੋਸੈਸਿੰਗ ਸੰਬੰਧੀ ਪੰਜ ਦਿਨਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ | ਇਸ ਸਿਖਲਾਈ ਦਾ ਉਦੇਸ਼ ਕਿਸਾਨਾਂ ਤੇ ਪੇਂਡੂ ਨੌਜਵਾਨਾਂ ਨੂੰ ਖੂੰਬਾਂ ਦੀ ਕਾਸ਼ਤ ਨੂੰ ਇਕ ਲਾਭਦਾਇਕ ਸਹਾਇਕ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ | ਡਾਕਟਰ ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਸਿਖਲਾਈ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਅਗਵਾਈ ਹੇਠ ਲਗਾਏ ਸਿਖਲਾਈ ਕੋਰਸ 'ਚ ਆਮਦਨ ਵਿਭਿੰਨਤਾ ਲਈ ਖੁੰਬਾਂ ਦੀ ਕਾਸ਼ਤ ਵਰਗੇ ਸਹਾਇਕ ਕਿੱਤਿਆਂ ਦੀ ਵੱਧ ਰਹੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ | ਖੇਤੀਬਾੜੀ ਜ਼ਮੀਨ 'ਤੇ ਵੱਧ ਰਹੇ ਦਬਾਅ ਤੇ ਫ਼ਸਲਾਂ ਦੀਆਂ ਕੀਮਤਾਂ 'ਚ ਉਤਰਾ ਚੜ੍ਹਾ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਨਵੇਂ ਸਹਾਇਕ ਕਿੱਤੇ ਅਪਣਾਉਣ ਦੀ ਲੋੜ ਹੈ | ਡਾ. ਪ੍ਰਦੀਪ ਕੁਮਾਰ ਨੇ ਸਿੱਖਿਆਰਥੀਆਂ ਨੂੰ ਸਿਖਲਾਈ ਕੋਰਸ ਦੌਰਾਨ ਮਿਲੀ ਤਕਨੀਕੀ ਜਾਣਕਾਰੀ ਲੈਣ ਤੋਂ ਉਪਰੰਤ ਇਸ ਨੂੰ ਕਿੱਤੇ ਵਜੋਂ ਅਪਨਾਉਣ ਲਈ ਕਿਹਾ | ਸਿਖਲਾਈ ਦੌਰਾਨ ਡਾਕਟਰ ਆਰਤੀ ਵਰਮਾ ਸਹਾਇਕ ਪ੍ਰੋਫੈਸਰ ਬਾਗਬਾਨੀ ਨੇ ਸਿੱਖਿਆਰਥੀਆਂ ਨੂੰ ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਦੀ ਸੰਭਾਵਨਾ ਅਤੇ ਮਹੱਤਵ, ਵੱਖ-ਵੱਖ ਕਿਸਮਾਂ ਦੀਆਂ ਖੁੰਬਾਂ ਕੰਪੋਸਟ ਦੀ ਤਿਆਰੀ, ਬਿਜਾਈ, ਕੇਸਿੰਗ, ਖੁੰਬਾਂ ਦੇ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ, ਤੁੜਾਈ, ਮੰਡੀਕਰਨ, ਪ੍ਰੋਸੈਸਿੰਗ, ਖੁੰਬਾਂ ਦੀ ਕਾਸ਼ਤ ਦੀ ਆਰਥਿਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਕੋਰਸ ਦੌਰਾਨ ਸਿਖਿਆਰਥੀਆਂ ਨੂੰ ਨਵੇਂ ਤਰੀਕੇ ਨਾਲ ਕੰਪੋਸਟ ਤਿਆਰ ਕਰਨ ਦੀ ਵਿਧੀ ਤੇ ਕੇਸਿੰਗ ਮਿਸ਼ਰਣ ਤਿਆਰ ਕਰਨ ਦੀ ਵਿਧੀ ਵੀ ਸਿਖਾਈ | ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਪ੍ਰਗਤੀਸ਼ੀਲ ਕਿਸਾਨ ਪ੍ਰਮੋਦ ਕੁਮਾਰ ਪਿੰਡ ਸਨਾਵਾ ਦੀ ਖੁੰਬ ਯੂਨਿਟ ਦਾ ਇੱਕ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ |
ਪਿਛਲੀ ਖ਼ਬਰ ਪੰਜਾਬ 'ਚ ਗ੍ਰੀਨ ਦੀਵਾਲੀ ਮਨਾ ਕੇ ਹਵਾ ਤੇ ਵਾਤਾਵਰਨ ਨੂੰ ਸੰਭਾਲੀਏ-ਬਲਵੀਰ ਕਰਨਾਣਾ ਅਗਲੀ ਖ਼ਬਰ ਪੱਤਰਕਾਰ ਭਾਈਚਾਰੇ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।