11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬ 'ਚ ਗ੍ਰੀਨ ਦੀਵਾਲੀ ਮਨਾ ਕੇ ਹਵਾ ਤੇ ਵਾਤਾਵਰਨ ਨੂੰ ਸੰਭਾਲੀਏ-ਬਲਵੀਰ ਕਰਨਾਣਾ

ਅਜੀਤ ਡੈਸਕ 20-10-2025
ਬੰਗਾ, 18 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਕਿਹਾ ਕਿ ਆਉ ਇਸ ਵਾਰ ਅਸੀਂ ਗ੍ਰੀਨ ਦੀਵਾਲੀ ਮਨਾਈਏ | ਵੈਸੇ ਤਾਂ ਸਾਰੇ ਭਾਰਤ 'ਚ ਸਮੇਂ-ਸਮੇਂ 'ਤੇ ਤਿਉਹਾਰ ਮਨਾਏ ਜਾਂਦੇ ਹਨ | ਦੁਸਹਿਰਾ, ਦੀਵਾਲੀ, ਲੋਹੜੀ, ਰੱਖੜੀ, ਬਸੰਤ, ਵਿਸਾਖੀ, ਈਦ, ਬਕਰੀਦ, ਮੁਹੱਰਮ, ਕਿ੍ਸਮਸ, ਹੋਲੀ, ਗੁਰਪੁਰਬ ਮਨਾਏ ਜਾਂਦੇ ਹਨ | ਬਹੁਤੇ ਤਿਉਹਾਰਾਂ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਜਿਸ ਨਾਲ ਹਵਾ 'ਚ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਫੇਫੜਿਆਂ 'ਤੇ ਕਾਫੀ ਅਸਰ ਹੋ ਜਾਂਦਾ ਹੈ | ਅਸੀਂ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ | ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ ਨੇ ਗੱਲਬਾਤ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹ ਹੀ ਸੁਨੇਹਾ ਹੈ ਕਿ ਦੀਵਾਲੀ ਜ਼ਰੂਰ ਮਨਾਉਣੀ ਚਾਹੀਦੀ ਹੈ, ਪਰ ਦੀਪਮਾਲਾ ਕਰਕੇ ਜਿਥੇ ਹਨੇਰੇ ਨੂੰ ਦੂਰ ਕਰਕੇ ਰੌਸ਼ਨੀ ਕਰੋ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਪ੍ਰੇਮ ਵਧਾਉਣ ਦਾ ਫੈਸਲਾ ਕਰਨਾ ਚਾਹੀਦਾ ਹੈ | ਇਸ ਲਈ ਆਓ ਹਰੇਕ ਪੰਜਾਬੀ ਰਲਮਿਲ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਪ੍ਰਣ ਕਰੀਏ ਅਤੇ ਗ੍ਰੀਨ ਦੀਵਾਲੀ ਮਨਾਈਏ |
ਪਿਛਲੀ ਖ਼ਬਰ ਲਧਾਣਾ ਝਿੱਕਾ ਵਿਖੇ ਲੋਹਟੀਆ ਵਲੋਂ ਬੂਟਾ ਲਗਾ ਕੇ 125 ਬੂਟਿਆਂ ਦੇ ਜੰਗਲ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਲਗਾਇਆ ਸਿਖਲਾਈ ਕੋਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।