11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੱਤਰਕਾਰ ਭਾਈਚਾਰੇ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ

ਅਜੀਤ ਡੈਸਕ 20-10-2025
ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-ਸੂਰੀ ਹਸਪਤਾਲ ਬਲਾਚੌਰ ਦੇ ਮਾਲਕ ਡਾਕਟਰ ਉਜਾਗਰ ਸਿੰਘ ਸੂਰੀ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇ 'ਤੇ ਜਿਥੇ ਸਮੁੱਚੇ ਇਲਾਕਾ ਵਾਸੀ ਉਨ੍ਹਾਂ ਦੇ ਸਪੁੱਤਰਾਂ ਅਮਨਦੀਪ ਸਿੰਘ ਸੂਰੀ ਯੂ. ਐਸ. ਏ., ਭੁਪਿੰਦਰਜੀਤ ਸਿੰਘ ਸੂਰੀ ਆਦਿ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਲੋਹਟ ਵਿਖੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਪੱਤਰਕਾਰ ਭਾਈਚਾਰੇ ਵਲੋਂ ਵੀ ਉਨ੍ਹਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਉਪ ਦਫ਼ਤਰ ਅਜੀਤ ਨਵਾਂਸ਼ਹਿਰ ਤੋਂ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਨੇ ਕਿਹਾ ਕਿ ਡਾਕਟਰ ਉਜਾਗਰ ਸਿੰਘ ਸੂਰੀ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਸਮੁੱਚੇ ਇਲਾਕਾ ਵਾਸੀ ਵੀ ਇਕ ਸੂਝਵਾਨ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਨ | ਇਸ ਮੌਕੇ ਪੱਤਰਕਾਰ ਡਾ. ਬਲਦੇਵ ਪਨੇਸਰ, ਪੱਤਰਕਾਰ ਨਰੇਸ਼ ਧੌਲ, ਪੱਤਰਕਾਰ ਅਵਤਾਰ ਧੀਮਾਨ, ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ, ਪੱਤਰਕਾਰ ਮੋਹਿਤ ਕੁਮਾਰ, ਪੱਤਰਕਾਰ ਜਸਵਿੰਦਰ ਬੈਂਸ, ਪੱਤਰਕਾਰ ਸਮਰਦੀਪ ਸਿੰਘ, ਮਨਜੀਤ ਸਿੰਘ ਸੋਹਨਪਾਲ, ਡਾ. ਜਤਿੰਦਰ ਮਹਿੰਦੀਪੁਰ, ਆਤਮਾ ਸਿੰਘ ਰੱਕੜਾਂ, ਸੁਰਜੀਤ ਸਿੰਘ ਕੰਗਣਾ ਬੇਟ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਲਗਾਇਆ ਸਿਖਲਾਈ ਕੋਰਸ ਅਗਲੀ ਖ਼ਬਰ ਭੰਗਲ ਕਲਾਂ ਦੇ ਬਹੁਮੰਤਵੀ ਖੇਡ ਕੰਪਲੈਕਸ 'ਚ ਅੰਬਾਂ ਦੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।